Amrit is God's Naam

Sireeraag Mehalaa 3 ||
ਸਿਰੀਰਾਗੁ ਮਹਲਾ ੩ ॥

This shabad is on Ang 32 of Guru Granth Sahib.

   

ਸਿਰੀਰਾਗੁ ਮਹਲਾ ੩ ॥

Sireeraag Mehalaa 3 ||

सिरीरागु महला ३ ॥

Siree Raag, Third Mehl:

ਸਿਰੀਰਾਗੁ ਮਹਲਾ ੩ ॥

ਗੋਵਿਦੁ ਗੁਣੀ ਨਿਧਾਨੁ ਹੈ ਅੰਤੁ ਨ ਪਾਇਆ ਜਾਇ ॥

Govidh Gunee Nidhhaan Hai Anth N Paaeiaa Jaae ||

गोविदु गुणी निधानु है अंतु न पाइआ जाइ ॥

The Lord of the Universe is the Treasure of Excellence; His limits cannot be found.

ਪਰਮਾਤਮਾ (ਸਭ) ਗੁਣਾਂ ਦਾ ਖ਼ਜ਼ਾਨਾ ਹੈ (ਉਸ ਦੇ ਗੁਣਾਂ ਦਾ) ਅਖ਼ੀਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ।

ਗੋਵਿਦੁ = ਧਰਤੀ ਦੇ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ। ਨਿਧਾਨੁ = ਖ਼ਜ਼ਾਨਾ। ਕਥਨੀ = (ਨਿਰਾ) ਕਹਿਣ ਨਾਲ।

ਹੇ ਭਾਈ! ਜੋ (ਗੋ) ਵੇਦ ਵਾਕ੍ਯ ਤਿਨੋਂ ਕਰ ਜੋ ਜਾਨਿਆ ਜਾਵੇ, ਐਸੇ ਜੋ ਗੋਵਿੰਦੁ ਹੈ, ਵਾ ਸਰਬ (ਗੋ) ਇੰਦ੍ਰੀਯੋਂ ਕੋ ਜੋ (ਵਿੰਦ) ਜਾਣੇ, ਭਾਵ ਪ੍ਰਕਾਸੁ ਕਰੇ, ਸੋ ਗੋਵਿੰਦ ਪਰਮਾਤਮਾ ਸਰਬ ਗੁਣੋਂ ਕਾ (ਨਿਧਾਨੁ) ਭੰਡਾਰਾ ਹੈ, ਤਿਸ ਵਾਹਿਗੁਰੂ ਕਾ ਅੰਤੁ ਪਾਯਾ ਨਹੀਂ ਜਾਤਾ ਹੈ॥

ਗੋਵਿਦੁ ਗੁਣੀ ਨਿਧਾਨੁ ਹੈ ਅੰਤੁ ਨ ਪਾਇਆ ਜਾਇ ॥

हे भाई! जो (गो) वेद वाक्य तिनों कर जो जानिआ जावे, ऐसे जो गोविंदु है, वा सरब (गो) इंद्रीयों को जो (विंद) जाणे, भाव प्रकासु करे, सो गोविंद परमातमा सरब गुणों का (निधानु) भंडारा है, तिस वाहिगुरू का अंतु पाया नहीं जाता है॥


ਕਥਨੀ ਬਦਨੀ ਨ ਪਾਈਐ ਹਉਮੈ ਵਿਚਹੁ ਜਾਇ ॥

Kathhanee Badhanee N Paaeeai Houmai Vichahu Jaae ||

कथनी बदनी न पाईऐ हउमै विचहु जाइ ॥

He is not obtained by mouthing mere words, but by rooting out ego from within.

ਨਿਰਾ (ਇਹੋ) ਕਹਿਣ ਕਥਨ ਨਾਲ (ਕਿ ਮੈਂ ਪਰਮਾਤਮਾ ਨੂੰ ਲੱਭ ਲਿਆ ਹੈ) ਪਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ (ਪਰਮਾਤਮਾ ਤਦੋਂ ਹੀ ਮਿਲਦਾ ਹੈ ਜੇ) ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਏ।

ਬਦਨੀ = {वद् ਬੋਲਣਾ} ਬੋਲਣ ਨਾਲ।

(ਕਥਨੀ) ਜੋ ਕਥਾ ਕਰਨੀ ਔਰੁ (ਬਦਨੀ) ਜੋ ਅਨੇਕ ਪ੍ਰਕਾਰ ਕੀ ਕਵਿਤਾ ਕਰਨੀ ਹੈ, ਵਾ ਕਥਨੀ ਕਹਾਨੀ ਜੋ ਬਦਨ ਮੁਖ ਕਰ ਕੇ ਕਥਨ ਕਰਨੀਆਂ ਹੈ, ਭਾਵ ਏਹ ਕਿ ਪ੍ਰੇਮ ਸੇ ਬਿਨਾ ਚਾਤੁਰੀ ਪੂਰਬਕ ਕਪੋਲ ਕਲਪਤ ਵਾਦੁ ਕਰਨਾ, ਤਿਨ ਕਰ ਕੇ ਪਰਮੇਸ੍ਵਰ ਪਾਯਾ ਨਹੀਂ ਜਾਤਾ ਹੈ, ਕ੍ਯੋਂਕਿ ਜਬ ਅਹੰਤਾ ਮਮਤਾ ਅੰਤਰ ਸੇ ਜਾਤੀ ਹੈ, ਤਬੀ ਪਾਈਤਾ ਹੈ॥

ਕਥਨੀ ¹ਬਦਨੀ ਨ ਪਾਈਐ ਹਉਮੈ ਵਿਚਹੁ ਜਾਇ ॥

¹ਜ਼ਬਾਨੀ ਗੱਲਾਂ ਨਾਲ ਉਹ ਨਹੀਂ ਮਿਲਦਾ। ਮਿਲਦਾ ਤਦ ਹੈ ਜੋ ਹਉਮੈ ਦਿਲੋਂ ਦੂਰ ਕਰੀਏ।

(कथनी) जो कथा करनी औरु (बदनी) जो अनेक प्रकार की कविता करनी है, वा कथनी कहानी जो बदन मुख कर के कथन करनीआं है, भाव एह कि प्रेम से बिना चातुरी पूरबक कपोल कलपत वादु करना, तिन कर के परमेस्वर पाया नहीं जाता है, क्योंकि जब अहंता ममता अंतर से जाती है, तबी पाईता है॥


ਸਤਗੁਰਿ ਮਿਲਿਐ ਸਦ ਭੈ ਰਚੈ ਆਪਿ ਵਸੈ ਮਨਿ ਆਇ ॥੧॥

Sathagur Miliai Sadh Bhai Rachai Aap Vasai Man Aae ||1||

सतगुरि मिलिऐ सद भै रचै आपि वसै मनि आइ ॥१॥

Meeting the True Guru, one is permeated forever with the Fear of God, who Himself comes to dwell within the mind. ||1||

ਗੁਰੂ ਦੇ ਮਿਲਣ ਨਾਲ ਮਨੁੱਖ ਦਾ ਹਿਰਦਾ ਸਦਾ ਪਰਮਾਤਮਾ ਦੇ ਡਰ-ਅਦਬ ਵਿਚ ਭਿੱਜਾ ਰਹਿੰਦਾ ਹੈ (ਤੇ ਇਸ ਤਰ੍ਹਾਂ) ਪਰਮਾਤਮਾ ਆਪ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ ॥੧॥

ਸਤਿਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਸਦ = ਸਦਾ। ਭੈ = ਡਰ ਵਿਚ, ਅਦਬ ਵਿਚ। ਰਚੈ = ਰਚ ਜਾਏ, ਇਕ-ਮਿਕ ਹੋ ਜਾਏ। ਮਨਿ = ਮਨ ਵਿਚ॥੧॥

ਪਰਮਾਤਮਾ (ਸਭ) ਗੁਣਾਂ ਦਾ ਖ਼ਜ਼ਾਨਾ ਹੈ (ਉਸ ਦੇ ਗੁਣਾਂ ਦਾ) ਅਖ਼ੀਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ। ਨਿਰਾ (ਇਹੋ) ਕਹਿਣ ਕਥਨ ਨਾਲ (ਕਿ ਮੈਂ ਪਰਮਾਤਮਾ ਨੂੰ ਲੱਭ ਲਿਆ ਹੈ) ਪਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ (ਪਰਮਾਤਮਾ ਤਦੋਂ ਹੀ ਮਿਲਦਾ ਹੈ ਜੇ) ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਏ। ਗੁਰੂ ਦੇ ਮਿਲਣ ਨਾਲ ਮਨੁੱਖ ਦਾ ਹਿਰਦਾ ਸਦਾ ਪਰਮਾਤਮਾ ਦੇ ਡਰ-ਅਦਬ ਵਿਚ ਭਿੱਜਾ ਰਹਿੰਦਾ ਹੈ (ਤੇ ਇਸ ਤਰ੍ਹਾਂ) ਪਰਮਾਤਮਾ ਆਪ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ ॥੧॥

ਹੇ ਭਾਈ! ਸਤਿਗੁਰੋਂ ਕੇ ਮਿਲਨੇ ਕਰ ਕੇ ਜਬ ਸਦਾ ਹੀ ਪ੍ਰਮੇਸ੍ਵਰ ਕਾ, ਵਾ ਜਨਮ ਮਰਨ ਕਾ ਭੈ ਮਨ ਮੇਂ (ਰਚੇ) ਮਿਲ ਜਾਏ, ਤਬ ਐਸੇ ਪੁਰਸ਼ ਕੇ ਹਿਰਦੇ ਮੇਂ ਆਪ ਹੀ ਵਾਹਿਗੁਰੂ ਆਇ ਬਸਤਾ ਹੈ॥੧॥

ਸਤਗੁਰਿ ਮਿਲਿਐ ¹ਸਦ ਭੈ ਰਚੈ ਆਪਿ ਵਸੈ ਮਨਿ ਆਇ ॥੧॥

¹ਸਦਾ ਵਾਹਿਗੁਰੂ ਦੇ ਡਰ ਵਿੱਚ ਲੱਗਾ ਰਹਿੰਦਾ ਹੈ।

हे भाई! सतिगुरों के मिलने कर के जब सदा ही प्रमेस्वर का, वा जनम मरन का भै मन में (रचे) मिल जाए, तब ऐसे पुरश के हिरदे में आप ही वाहिगुरू आइ बसता है॥१॥


ਭਾਈ ਰੇ ਗੁਰਮੁਖਿ ਬੂਝੈ ਕੋਇ ॥

Bhaaee Rae Guramukh Boojhai Koe ||

भाई रे गुरमुखि बूझै कोइ ॥

O Siblings of Destiny, one who becomes Gurmukh and understands this is very rare.

ਹੇ ਭਾਈ ਜੇਹੜਾ ਕੋਈ ਮਨੁੱਖ (ਸਹੀ ਜੀਵਨ-ਜੁਗਤਿ) ਸਮਝਦਾ ਹੈ ਉਹ ਗੁਰੂ ਦੀ ਰਾਹੀਂ ਹੀ ਸਮਝਦਾ ਹੈ।

ਗੁਰਮੁਖਿ = ਗੁਰੂ ਦੀ ਸਰਨ ਪੈ ਕੇ।

ਹੇ ਭਾਈ! ਗੁਰੋਂ ਦ੍ਵਾਰੇ ਕੋਈ ਵੀ ਵਾਹਿਗੁਰੂ ਕੋ (ਬੂਝੈ) ਸਮਝਤਾ ਹੈ॥

ਭਾਈ ਰੇ ਗੁਰਮੁਖਿ ਬੂਝੈ ਕੋਇ ॥

हे भाई! गुरों द्वारे कोई वी वाहिगुरू को (बूझै) समझता है॥


ਬਿਨੁ ਬੂਝੇ ਕਰਮ ਕਮਾਵਣੇ ਜਨਮੁ ਪਦਾਰਥੁ ਖੋਇ ॥੧॥ ਰਹਾਉ ॥

Bin Boojhae Karam Kamaavanae Janam Padhaarathh Khoe ||1|| Rehaao ||

बिनु बूझे करम कमावणे जनमु पदारथु खोइ ॥१॥ रहाउ ॥

To act without understanding is to lose the treasure of this human life. ||1||Pause||

(ਸਹੀ ਜੀਵਨ-ਜੁਗਤਿ) ਸਮਝਣ ਤੋਂ ਬਿਨਾ (ਮਿਥੇ ਹੋਏ ਧਾਰਿਮਕ) ਕੰਮ ਕਰਨ ਨਾਲ ਮਨੁੱਖ ਕੀਮਤੀ ਮਨੁੱਖਾ ਜਨਮ ਗਵਾ ਲੈਂਦਾ ਹੈ ॥੧॥ ਰਹਾਉ ॥

ਖੋਇ = ਗਵਾ ਲਈਦਾ ਹੈ॥੧॥ਰਹਾਉ॥

ਹੇ ਭਾਈ ਜੇਹੜਾ ਕੋਈ ਮਨੁੱਖ (ਸਹੀ ਜੀਵਨ-ਜੁਗਤਿ) ਸਮਝਦਾ ਹੈ ਉਹ ਗੁਰੂ ਦੀ ਰਾਹੀਂ ਹੀ ਸਮਝਦਾ ਹੈ। (ਸਹੀ ਜੀਵਨ-ਜੁਗਤਿ) ਸਮਝਣ ਤੋਂ ਬਿਨਾ (ਮਿਥੇ ਹੋਏ ਧਾਰਿਮਕ) ਕੰਮ ਕਰਨ ਨਾਲ ਮਨੁੱਖ ਕੀਮਤੀ ਮਨੁੱਖਾ ਜਨਮ ਗਵਾ ਲੈਂਦਾ ਹੈ ॥੧॥ ਰਹਾਉ ॥

ਔਰ ਜੋ ਪਰਮੇਸ੍ਵਰ ਕੇ ਬੂਝੇ ਬਿਨਾ ਕਰਮ ਕਰਨੇ ਹੈਂ, ਸੋ ਬ੍ਯਰਥ ਹੀ ਜਨਮ ਕੋ (ਖੋਇ) ਗਵਾਵਨਾ ਹੈ॥੧॥ ਰਹਾਉ ॥

ਬਿਨੁ ਬੂਝੇ ਕਰਮ ਕਮਾਵਣੇ ¹ਜਨਮੁ ਪਦਾਰਥੁ ਖੋਇ ॥੧॥ ਰਹਾਉ ॥

¹ਮਨੁੱਖਾ ਜਨਮ ਜੇਹੀ ਅਮਲੋਕ ਵਸਤੂ।

और जो परमेस्वर के बूझे बिना करम करने हैं, सो ब्यरथ ही जनम को (खोइ) गवावना है॥१॥ रहाउ ॥


ਜਿਨੀ ਚਾਖਿਆ ਤਿਨੀ ਸਾਦੁ ਪਾਇਆ ਬਿਨੁ ਚਾਖੇ ਭਰਮਿ ਭੁਲਾਇ ॥

Jinee Chaakhiaa Thinee Saadh Paaeiaa Bin Chaakhae Bharam Bhulaae ||

जिनी चाखिआ तिनी सादु पाइआ बिनु चाखे भरमि भुलाइ ॥

Those who have tasted it, enjoy its flavor; without tasting it, they wander in doubt, lost and deceived.

ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਰਸ ਚੱਖਿਆ ਹੈ ਉਹਨਾਂ ਨੇ ਇਸ ਦਾ ਸੁਆਦ ਮਾਣਿਆ ਹੈ। (ਨਾਮ-ਅੰਮ੍ਰਿਤ ਦਾ ਸੁਆਦ) ਚੱਖਣ ਤੋਂ ਬਿਨਾ ਮਨੁੱਖ (ਮਾਇਆ ਦੀ) ਭਟਕਣਾ ਵਿਚ (ਪੈ ਕੇ) ਕੁਰਾਹੇ ਪੈ ਜਾਂਦਾ ਹੈ।

ਸਾਦੁ = ਸੁਆਦ। ਭਰਮਿ = ਭਟਕਣਾ ਵਿਚ।

ਹੇ ਭਾਈ! ਜਿਨੋਂ ਨੇ ਨਾਮ ਰੂਪੀ ਅੰਮ੍ਰਤ ਕੋ (ਚਾਖਿਆ) ਜਪਿਆ ਹੈ, ਆਤਮਾਨੰਦ ਰੂਪ (ਸਾਦੁ) ਰਸੁ ਭੀ ਤਿਨੁ ਪੁਰਸ਼ੋਂ ਨੇ ਹੀ ਪਾਇਆ ਹੈ, ਔਰੁ ਜੋ (ਬਿਨੁ ਚਾਖੇ) ਨਾਮ ਜਪਨੇ ਸੇ ਬਿਨਾਂ ਹੈਂ, ਸੋ ਭਰਮ ਕਰ ਕੇ ਵਾਹਿਗੁਰੂ ਸੇ ਭੂਲੇ ਹੂਏ ਹੈਂ॥

ਜਿਨੀ ਚਾਖਿਆ ਤਿਨੀ ਸਾਦੁ ਪਾਇਆ ਬਿਨੁ ਚਾਖੇ ਭਰਮਿ ਭੁਲਾਇ ॥

हे भाई! जिनों ने नाम रूपी अम्रत को (चाखिआ) जपिआ है, आतमानंद रूप (सादु) रसु भी तिनु पुरशों ने ही पाइआ है, औरु जो (बिनु चाखे) नाम जपने से बिनां हैं, सो भरम कर के वाहिगुरू से भूले हूए हैं॥


ਅੰਮ੍ਰਿਤੁ ਸਾਚਾ ਨਾਮੁ ਹੈ ਕਹਣਾ ਕਛੂ ਨ ਜਾਇ ॥

Anmrith Saachaa Naam Hai Kehanaa Kashhoo N Jaae ||

अम्रितु साचा नामु है कहणा कछू न जाइ ॥

The True Name is the Ambrosial Nectar; no one can describe it.

ਪਰਮਾਤਮਾ ਦਾ ਸਦਾ-ਥਿਰ ਨਾਮ ਆਤਮਕ ਜੀਵਨ ਦੇਣ ਵਾਲਾ ਰਸ ਹੈ, ਇਸ ਦਾ ਸੁਆਦ ਦੱਸਿਆ ਨਹੀਂ ਜਾ ਸਕਦਾ।

ਭੁਲਾਇ = ਕੁਰਾਹੇ ਪੈ ਜਾਂਦਾ ਹੈ। ਕਛੂ = ਕੋਈ (ਸੁਆਦ)।

ਹੇ ਮਨ! ਸਚਾ ਅੰਮ੍ਰਿਤੁ ਤੋ ਹਰੀ ਕਾ ਨਾਮ ਹੀ ਹੈ, ਤਿਸ ਨਾਮ ਕਾ ਮਹਾਤਮ ਕੁਛ ਕਹਾ ਨਹੀਂ ਜਾਤਾ ਹੈ॥

ਅੰਮ੍ਰਿਤੁ ਸਾਚਾ ਨਾਮੁ ਹੈ ਕਹਣਾ ਕਛੂ ਨ ਜਾਇ ॥

हे मन! सचा अम्रितु तो हरी का नाम ही है, तिस नाम का महातम कुछ कहा नहीं जाता है॥


ਪੀਵਤ ਹੂ ਪਰਵਾਣੁ ਭਇਆ ਪੂਰੈ ਸਬਦਿ ਸਮਾਇ ॥੨॥

Peevath Hoo Paravaan Bhaeiaa Poorai Sabadh Samaae ||2||

पीवत हू परवाणु भइआ पूरै सबदि समाइ ॥२॥

Drinking it in, one becomes honorable, absorbed in the Perfect Word of the Shabad. ||2||

ਪੂਰੇ ਗੁਰੂ ਦੇ ਸ਼ਬਦ ਵਿਚ ਲੀਨ ਹੋ ਕੇ ਨਾਮ-ਅੰਮ੍ਰਿਤ ਪੀਂਦਿਆਂ ਹੀ ਮਨੁੱਖ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦਾ ਹੈ ॥੨॥

ਹੂ = ਹੀ। ਪੀਵਤ ਹੂ = ਪੀਂਦਾ ਹੀ॥੨॥

ਪਰਮਾਤਮਾ ਦਾ ਸਦਾ-ਥਿਰ ਨਾਮ ਆਤਮਕ ਜੀਵਨ ਦੇਣ ਵਾਲਾ ਰਸ ਹੈ, ਇਸ ਦਾ ਸੁਆਦ ਦੱਸਿਆ ਨਹੀਂ ਜਾ ਸਕਦਾ; ਜਿਨ੍ਹਾਂ ਨੇ ਇਹ ਅੰਮ੍ਰਿਤ ਚੱਖਿਆ ਹੈ ਉਹਨਾਂ ਨੇ ਇਸ ਦਾ ਸੁਆਦ ਮਾਣਿਆ ਹੈ, (ਨਾਮ-ਅੰਮ੍ਰਿਤ ਦਾ ਸੁਆਦ) ਚੱਖਣ ਤੋਂ ਬਿਨਾ ਮਨੁੱਖ (ਮਾਇਆ ਦੀ) ਭਟਕਣਾ ਵਿਚ (ਪੈ ਕੇ) ਕੁਰਾਹੇ ਪੈ ਜਾਂਦਾ ਹੈ। ਪੂਰੇ ਗੁਰੂ ਦੇ ਸ਼ਬਦ ਵਿਚ ਲੀਨ ਹੋ ਕੇ ਨਾਮ-ਅੰਮ੍ਰਿਤ ਪੀਂਦਿਆਂ ਹੀ ਮਨੁੱਖ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦਾ ਹੈ ॥੨॥

ਤਿਸ ਨਾਮ ਅੰਮ੍ਰਿਤ ਕੇ (ਪੀਵਤ) ਜਪਨੇ ਸੇ ਹੀ ਮਾਨੁਖ ਜਨਮ (ਪਰਵਾਣ) ਸਫਲ ਹੋ ਗਯਾ, ਕ੍ਯੋਂਕਿ ਪਰੀ ਪੂਰਨ (ਸਬਦਿ) ਬ੍ਰਹਮ ਸਰੂਪ ਮੇਂ ਨਾਮ ਕਰ ਅਭੇਦੁ ਹੂਆ ਹੈ॥੨॥

¹ਪੀਵਤ ਹੂ ਪਰਵਾਣੁ ਭਇਆ ਪੂਰੈ ਸਬਦਿ ਸਮਾਇ ॥੨॥

¹ਸੱਚੇ ਨਾਮ ਦਾ ਅੰਮ੍ਰਿਤ ਪੀਂਦਿਆਂ ਹੀ ਕਬੂਲ ਪੈ ਗਿਆ।

तिस नाम अम्रित के (पीवत) जपने से ही मानुख जनम (परवाण) सफल हो गया, क्योंकि परी पूरन (सबदि) ब्रहम सरूप में नाम कर अभेदु हूआ है॥२॥


ਆਪੇ ਦੇਇ ਤ ਪਾਈਐ ਹੋਰੁ ਕਰਣਾ ਕਿਛੂ ਨ ਜਾਇ ॥

Aapae Dhaee Th Paaeeai Hor Karanaa Kishhoo N Jaae ||

आपे देइ त पाईऐ होरु करणा किछू न जाइ ॥

He Himself gives, and then we receive. Nothing else can be done.

(ਨਾਮ-ਅੰਮ੍ਰਿਤ ਦੀ ਦਾਤਿ) ਜੇ ਪਰਮਾਤਮਾ ਆਪ ਹੀ ਦੇਵੇ ਤਾਂ ਮਿਲਦੀ ਹੈ (ਜੇ ਉਸਦੀ ਮਿਹਰ ਨਾਹ ਹੋਵੇ ਤਾਂ) ਹੋਰ ਕੋਈ ਚਾਰਾ ਨਹੀਂ ਕੀਤਾ ਜਾ ਸਕਦਾ।

ਦੇਇ = ਦੇਂਦਾ ਹੈ, ਜੇ ਦੇਵੇ।

ਹੇ ਮਨੁ! ਵਾਹਿਗੁਰੂ ਆਪ ਹੀ ਕ੍ਰਿਪਾ ਕਰ ਦੇਵੇ ਤੋ ਨਾਮੁ ਪਾਈਤਾ ਹੈ, ਬਿਨਾ ਤਿਸ ਕੀ ਕ੍ਰਿਪਾ ਸੇ ਹੋਰੁ ਕੁਛੁ ਉਪਾਉ ਕੀਆ ਨਹੀਂ ਜਾਤਾ ਹੈ॥

ਆਪੇ ਦੇਇ ਤ ਪਾਈਐ ਹੋਰੁ ਕਰਣਾ ਕਿਛੂ ਨ ਜਾਇ ॥

हे मनु! वाहिगुरू आप ही क्रिपा कर देवे तो नामु पाईता है, बिना तिस की क्रिपा से होरु कुछु उपाउ कीआ नहीं जाता है॥


ਦੇਵਣ ਵਾਲੇ ਕੈ ਹਥਿ ਦਾਤਿ ਹੈ ਗੁਰੂ ਦੁਆਰੈ ਪਾਇ ॥

Dhaevan Vaalae Kai Hathh Dhaath Hai Guroo Dhuaarai Paae ||

देवण वाले कै हथि दाति है गुरू दुआरै पाइ ॥

The Gift is in the Hands of the Great Giver. At the Guru's Door, in the Gurdwara, it is received.

(ਨਾਮ ਦੀ ਦਾਤਿ) ਦੇਣ ਵਾਲੇ ਪਰਮਾਤਮਾ ਦੇ ਆਪਣੇ ਹੱਥ ਵਿਚ ਇਹ ਦਾਤ ਹੈ (ਉਸ ਦੀ ਰਜ਼ਾ ਅਨੁਸਾਰ) ਗੁਰੂ ਦੇ ਦਰ ਤੋਂ ਹੀ ਮਿਲਦੀ ਹੈ।

ਕੈ ਹਥਿ = ਦੇ ਹੱਥ ਵਿਚ। ਗੁਰੂ ਦੁਆਰੈ = ਗੁਰੂ ਦੀ ਰਾਹੀਂ।

ਦਾਤਿ ਤੋ ਦੇਵਨਹਾਰ ਵਾਹਿਗੁਰੂ ਕੇ ਹਾਥ ਮੇਂ ਹੈ, ਔਰ ਪ੍ਰਾਪਤੀ ਤਿਸ ਦਾਤਿ ਕੀ ਗੁਰੂ ਦ੍ਵਾਰੇ ਸੇ ਹੋਤੀ ਹੈ॥

ਦੇਵਣ ਵਾਲੇ ਕੈ ਹਥਿ ਦਾਤਿ ਹੈ ਗੁਰੂ ਦੁਆਰੈ ਪਾਇ ॥

दाति तो देवनहार वाहिगुरू के हाथ में है, और प्रापती तिस दाति की गुरू द्वारे से होती है॥


ਜੇਹਾ ਕੀਤੋਨੁ ਤੇਹਾ ਹੋਆ ਜੇਹੇ ਕਰਮ ਕਮਾਇ ॥੩॥

Jaehaa Keethon Thaehaa Hoaa Jaehae Karam Kamaae ||3||

जेहा कीतोनु तेहा होआ जेहे करम कमाइ ॥३॥

Whatever He does, comes to pass. All act according to His Will. ||3||

(ਪਰਮਾਤਮਾ ਨੇ ਜੀਵ ਨੂੰ) ਜਿਹੋ ਜਿਹਾ ਬਣਾਇਆ, ਜੀਵ ਉਹੋ ਜਿਹਾ ਬਣ ਗਿਆ, (ਫਿਰ) ਉਹੋ ਜਿਹੇ ਕਰਮ ਜੀਵ ਕਰਦਾ ਹੈ (ਉਸ ਦੀ ਰਜ਼ਾ ਅਨੁਸਾਰ ਹੀ ਜੀਵ ਗੁਰੂ ਦੇ ਦਰ ਤੇ ਆਉਂਦਾ ਹੈ) ॥੩॥

ਕੀਤੋਨੁ = ਉਨਿ ਕੀਤੋ, ਉਸ (ਪਰਮਾਤਮਾ) ਨੇ ਕੀਤਾ। ਜੇਹੇ = ਉਜੇਹੇ, ਉਹੋ ਜਿਹੇ॥੩॥

(ਨਾਮ-ਅੰਮ੍ਰਿਤ ਦੀ ਦਾਤਿ) ਜੇ ਪਰਮਾਤਮਾ ਆਪ ਹੀ ਦੇਵੇ ਤਾਂ ਮਿਲਦੀ ਹੈ (ਜੇ ਉਸਦੀ ਮਿਹਰ ਨਾਹ ਹੋਵੇ ਤਾਂ) ਹੋਰ ਕੋਈ ਚਾਰਾ ਨਹੀਂ ਕੀਤਾ ਜਾ ਸਕਦਾ। (ਨਾਮ ਦੀ ਦਾਤਿ) ਦੇਣ ਵਾਲੇ ਪਰਮਾਤਮਾ ਦੇ ਆਪਣੇ ਹੱਥ ਵਿਚ ਇਹ ਦਾਤਿ ਹੈ (ਉਸ ਦੀ ਰਜ਼ਾ ਅਨੁਸਾਰ) ਗੁਰੂ ਦੇ ਦਰ ਤੋਂ ਹੀ ਮਿਲਦੀ ਹੈ (ਪਰਮਾਤਮਾ ਨੇ ਜੀਵ ਨੂੰ) ਜਿਹੋ ਜਿਹਾ ਬਣਾਇਆ, ਜੀਵ ਉਹੋ ਜਿਹਾ ਬਣ ਗਿਆ, (ਫਿਰ) ਉਹੋ ਜਿਹੇ ਕਰਮ ਜੀਵ ਕਰਦਾ ਹੈ (ਉਸ ਦੀ ਰਜ਼ਾ ਅਨੁਸਾਰ ਹੀ ਜੀਵ ਗੁਰੂ ਦੇ ਦਰ ਤੇ ਆਉਂਦਾ ਹੈ) ॥੩॥

ਜੈਸਾ ਕਰਮ ਪੂਰਬ ਜਨਮੋਂ ਮੇਂ ਕੀਆ, ਅਬ ਫਲ ਭੀ ਤਿਸ ਕੇ ਅਨੁਸਾਰ ਹੀ ਪ੍ਰਾਪਤਿ ਹੂਆ ਹੈ। ਔਰੁ ਜੈਸੇ ਕਰਮ ਅਬ ਕਰਤਾ ਹੈ, ਤੈਸਾ ਹੀ ਫਲੁ ਆਗੇ ਕੋ ਪ੍ਰਾਪਤਿ ਹੋਗਾ। ਕ੍ਯੋਂਕਿ ਈਸ੍ਵਰ ਤੋ ਬਿਖਮ ਨ੍ਰਿਘਿੰਨ ਦੋਸ ਸੇ ਰਹਿਤ ਹੋ ਕਰ ਜੀਵੋਂ ਕੇ ਕਰਮੋਂ ਅਨੁਸਾਰ ਫਲੁ ਦੇਤਾ ਹੈ॥੩॥

ਜੇਹਾ ਕੀਤੋਨੁ¹ ਤੇਹਾ ਹੋਆ ਜੇਹੇ ਕਰਮ ਕਮਾਇ ॥੩॥

¹ਉਸ ਨੇ ਕੀਤਾ।

जैसा करम पूरब जनमों में कीआ, अब फल भी तिस के अनुसार ही प्रापति हूआ है। औरु जैसे करम अब करता है, तैसा ही फलु आगे को प्रापति होगा। क्योंकि ईस्वर तो बिखम न्रिघिंन दोस से रहित हो कर जीवों के करमों अनुसार फलु देता है॥३॥


ਜਤੁ ਸਤੁ ਸੰਜਮੁ ਨਾਮੁ ਹੈ ਵਿਣੁ ਨਾਵੈ ਨਿਰਮਲੁ ਨ ਹੋਇ ॥

Jath Sath Sanjam Naam Hai Vin Naavai Niramal N Hoe ||

जतु सतु संजमु नामु है विणु नावै निरमलु न होइ ॥

The Naam, the Name of the Lord, is abstinence, truthfulness, and self-restraint. Without the Name, no one becomes pure.

(ਮਨੁੱਖ ਆਪਣੇ ਜੀਵਨ ਨੂੰ ਪਵਿਤ੍ਰ ਕਰਨ ਲਈ ਜਤ ਸਤ ਸੰਜਮ ਸਾਧਦਾ ਹੈ, ਪਰ ਨਾਮ ਸਿਮਰਨ ਤੋਂ ਬਿਨਾ ਇਹ ਕਿਸੇ ਕੰਮ ਨਹੀਂ) ਪਰਮਾਤਮਾ ਦਾ ਨਾਮ-ਅੰਮ੍ਰਿਤ ਹੀ ਜਤ ਹੈ ਨਾਮ ਹੀ ਸਤ ਹੈ ਨਾਮ ਹੀ ਸੰਜਮ ਹੈ, ਨਾਮ ਤੋਂ ਬਿਨਾ ਮਨੁੱਖ ਪਵਿਤ੍ਰ ਜੀਵਨ ਵਾਲਾ ਨਹੀਂ ਹੋ ਸਕਦਾ।

ਜਤੁ = ਕਾਮਵਾਸਨਾ ਵਲੋਂ ਬਚਣ ਦਾ ਉੱਦਮ। ਸਤੁ = ਉੱਚਾ ਆਚਰਨ। ਸੰਜਮੁ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦਾ ਜਤਨ। ਵਿਣੁ ਨਾਵੈ = ਨਾਮ (-ਸਿਮਰਨ) ਤੋਂ ਬਿਨਾ।

ਹੇ ਭਾਈ! ਜਤੁ, ਸਤੁ, ਸੰਜਮਾਦਿ ਸਭ ਸਾਧਨੋਂ ਮੇਂ ਮੁਖ ਏਕ ਵਾਹਿਗੁਰੂ ਕਾ ਨਾਮ ਹੀ ਹੈ, ਭਾਵ ਏਹ ਕਿ ਇਹ ਸਭ ਸਾਧਨ ਨਾਮ ਸੇ ਪ੍ਰਾਪਤਿ ਹੋਤੇ ਹੈਂ। ਔਰੁ ਜੋ ਨਾਮ ਸੇ ਬਿਨਾਂ ਅਨੇਕ ਸਾਧਨ ਕੀਏ ਜਾਵੇਂ, ਤੋ ਉਨਕੇ ਕਰ ਨੇ ਸੇ ਰਾਗ ਦ੍ਵੈਖਾਦਿ ਮੈਲ ਸੇ ਰਹਿਤ ਨਹੀਂ ਹੋਤਾ ਹੈ, ਕਿੰਤੂ ਹੰਕਾਰਾਦਿ ਮਲ ਕੀ ਬ੍ਰਿਧੀ ਹੋਤੀ ਹੈ॥

¹ਜਤੁ ਸਤੁ ਸੰਜਮੁ ਨਾਮੁ ਹੈ ਵਿਣੁ ਨਾਵੈ ਨਿਰਮਲੁ ਨ ਹੋਇ ॥

¹ਜਤ, ਸਤ ਤੇ ਇੰਦ੍ਰਿਆਂ ਦਾ ਰੋਕਣਾ-ਇਹ ਸਾਰੇ ਕਰਮ ਨਾਮ ਵਿੱਚ ਆ ਜਾਂਦੇ ਹਨ।

हे भाई! जतु, सतु, संजमादि सभ साधनों में मुख एक वाहिगुरू का नाम ही है, भाव एह कि इह सभ साधन नाम से प्रापति होते हैं। औरु जो नाम से बिनां अनेक साधन कीए जावें, तो उनके कर ने से राग द्वैखादि मैल से रहित नहीं होता है, किंतू हंकारादि मल की ब्रिधी होती है॥


ਪੂਰੈ ਭਾਗਿ ਨਾਮੁ ਮਨਿ ਵਸੈ ਸਬਦਿ ਮਿਲਾਵਾ ਹੋਇ ॥

Poorai Bhaag Naam Man Vasai Sabadh Milaavaa Hoe ||

पूरै भागि नामु मनि वसै सबदि मिलावा होइ ॥

Through perfect good fortune, the Naam comes to abide within the mind. Through the Shabad, we merge into Him.

ਵੱਡੀ ਕਿਸਮਤ ਨਾਲ ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ।

ਮਨਿ = ਮਨ ਵਿਚ। ਸਬਦਿ = (ਗੁਰੂ ਦੇ) ਸਬਦ ਦੀ ਰਾਹੀਂ।

ਸੋ ਹਰੀ ਨਾਮੁ ਅਤ੍ਯੰਤ ਪੁੰਨੋਂ ਕਰ ਕੇ ਮਨ ਮੇਂ ਬਸਤਾ ਹੈ, ਔਰੁ ਨਾਮ ਕੇ ਬਸਨੇ ਕਰ (ਸਬਦਿ) ਬ੍ਰਹਮ ਮੇਂ ਅਭੇਦ ਹੋਤਾ ਹੈ॥

ਪੂਰੈ ਭਾਗਿ ਨਾਮੁ ਮਨਿ ਵਸੈ ਸਬਦਿ ਮਿਲਾਵਾ ਹੋਇ ॥

सो हरी नामु अत्यंत पुंनों कर के मन में बसता है, औरु नाम के बसने कर (सबदि) ब्रहम में अभेद होता है॥


ਨਾਨਕ ਸਹਜੇ ਹੀ ਰੰਗਿ ਵਰਤਦਾ ਹਰਿ ਗੁਣ ਪਾਵੈ ਸੋਇ ॥੪॥੧੭॥੫੦॥

Naanak Sehajae Hee Rang Varathadhaa Har Gun Paavai Soe ||4||17||50||

नानक सहजे ही रंगि वरतदा हरि गुण पावै सोइ ॥४॥१७॥५०॥

O Nanak, one who lives in intuitive peace and poise, imbued with the Lord's Love, obtains the Glorious Praises of the Lord. ||4||17||50||

ਹੇ ਨਾਨਕ! (ਗੁਰੂ ਦੇ ਸ਼ਬਦ ਦੀ ਬਰਕਤਿ ਨਾਲ) ਜੇਹੜਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਜੀਵਨ ਬਿਤੀਤ ਕਰਦਾ ਹੈ ਉਹ ਮਨੁੱਖ ਪਰਮਾਤਮਾ ਦੇ ਗੁਣ ਆਪਣੇ ਅੰਦਰ ਵਸਾ ਲੈਂਦਾ ਹੈ ॥੪॥੧੭॥੫੦॥

ਸਹਜੇ = ਆਤਮਕ ਅਡੋਲਤਾ ਵਿਚ। ਰੰਗਿ = (ਪ੍ਰਭੂ ਦੇ) ਪ੍ਰੇਮ ਵਿਚ। ਵਰਤਦਾ = ਜੀਵਨ ਬਿਤੀਤ ਕਰਦਾ ਹੈ। ਸੋਇ = ਉਹੀ ਮਨੁੱਖ॥੪॥

(ਮਨੁੱਖ ਆਪਣੇ ਜੀਵਨ ਨੂੰ ਪਵਿਤ੍ਰ ਕਰਨ ਲਈ ਜਤ ਸਤ ਸੰਜਮ ਸਾਧਦਾ ਹੈ, ਪਰ ਨਾਮ ਸਿਮਰਨ ਤੋਂ ਬਿਨਾ ਇਹ ਕਿਸੇ ਕੰਮ ਨਹੀਂ) ਪਰਮਾਤਮਾ ਦਾ ਨਾਮ-ਅੰਮ੍ਰਿਤ ਹੀ ਜਤ ਹੈ ਨਾਮ ਹੀ ਸਤ ਹੈ ਨਾਮ ਹੀ ਸੰਜਮ ਹੈ, ਨਾਮ ਤੋਂ ਬਿਨਾ ਮਨੁੱਖ ਪਵਿਤ੍ਰ ਜੀਵਨ ਵਾਲਾ ਨਹੀਂ ਹੋ ਸਕਦਾ। ਵੱਡੀ ਕਿਸਮਤ ਨਾਲ ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ। ਹੇ ਨਾਨਕ! (ਗੁਰੂ ਦੇ ਸ਼ਬਦ ਦੀ ਬਰਕਤਿ ਨਾਲ) ਜੇਹੜਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਜੀਵਨ ਬਿਤੀਤ ਕਰਦਾ ਹੈ ਉਹ ਮਨੁੱਖ ਪਰਮਾਤਮਾ ਦੇ ਗੁਣ ਆਪਣੇ ਅੰਦਰ ਵਸਾ ਲੈਂਦਾ ਹੈ ॥੪॥੧੭॥੫੦॥

ਸ੍ਰੀ ਗੁਰੂ ਜੀ ਕਹਤੇ ਹੈਂ! ਤਾਂ ਤੇ ਜੋ ਪੁਰਸ਼ ਤਿਨੋਂ ਦ੍ਵਾਰੇ ਹਰੀ ਕੇ ਗੁਨਾਨੁਵਾਦ ਕੋ ਪ੍ਰਾਪਤਿ ਹੋਤਾ ਹੈ, ਸੋ (ਸਹਜੇ) ਸੁਭਾਵਕ ਹੀ (ਰੰਗਿ) ਸ੍ਵਰੂਪਾਨੰਦ ਸੇ ਪ੍ਰਾਪਤਿ ਹੋ ਕਰ (ਵਰਤਦਾ) ਅਰਥਾਤ ਤਿਸ ਸੇ ਤ੍ਰਿਪਤਿ ਰਹਿਤਾ ਹੈ॥੪॥੧੭॥੫੦॥

ਨਾਨਕ ¹ਸਹਜੇ ਹੀ ਰੰਗਿ ਵਰਤਦਾ ਹਰਿ ਗੁਣ ਪਾਵੈ ਸੋਇ ॥੪॥੧੭॥੫੦॥

¹ਜਿਹੜਾ ਸ਼ਾਂਤ ਮਨ ਹੋ ਕੇ ਪ੍ਰੇਮ ਵਿੱਚ ਨਿਭਦਾ ਹੈ, ਉਹੋ ਹਰੀ ਦੇ ਗੁਣ ਪਾਉਂਦਾ ਹੈ।

स्री गुरू जी कहते हैं! तां ते जो पुरश तिनों द्वारे हरी के गुनानुवाद को प्रापति होता है, सो (सहजे) सुभावक ही (रंगि) स्वरूपानंद से प्रापति हो कर (वरतदा) अरथात तिस से त्रिपति रहिता है॥४॥१७॥५०॥