What is Amrit

This shabad is on Ang 671 of Guru Granth Sahib.

   

ਧਨਾਸਰੀ ਮਹਲਾ ੫ ॥

Dhhanaasaree Mehalaa 5 ||

धनासरी महला ५ ॥

Dhanaasaree, Fifth Mehl:

ਧਨਾਸਰੀ ਮਹਲਾ ੫ ॥

ਜਿਸ ਕਾ ਤਨੁ ਮਨੁ ਧਨੁ ਸਭੁ ਤਿਸ ਕਾ ਸੋਈ ਸੁਘੜੁ ਸੁਜਾਨੀ ॥

Jis Kaa Than Man Dhhan Sabh This Kaa Soee Sugharr Sujaanee ||

जिस का तनु मनु धनु सभु तिस का सोई सुघड़ु सुजानी ॥

Body, mind, wealth and everything belong to Him; He alone is all-wise and all-knowing.

ਹੇ ਭਾਈ! ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਤੇ ਮਨ ਹੈ, ਇਹ ਸਾਰਾ ਧਨ-ਪਦਾਰਥ ਭੀ ਉਸੇ ਦਾ ਦਿੱਤਾ ਹੋਇਆ ਹੈ, ਉਹੀ ਸੁਚੱਜਾ ਹੈ ਤੇ ਸਿਆਣਾ ਹੈ।

ਜਿਸ ਕਾ, ਤਿਸ ਕਾ = {ਲਫ਼ਜ਼ 'ਜਿਸੁ' 'ਤਿਸੁ' ਦਾ (ੁ) ਸੰਬੰਧਕ 'ਕਾ' ਦੇ ਕਾਰਨ ਉਡ ਗਿਆ ਹੈ}। ਸੋਈ = ਉਹ (ਪ੍ਰਭੂ) ਹੀ। ਸੁਘੜੁ = ਸੁਚੱਜੀ ਆਤਮਕ ਘਾੜਤ ਵਾਲਾ। ਸੁਜਾਨੀ = ਸਿਆਣਾ।

ਜਿਸ ਵਾਹਿਗੁਰੂ ਕਾ ਤਨ ਮਨ ਧਨ ਦੀਆ ਹੂਆ ਹੈ, ਇਸ ਜੀਵ ਕੋ ਸੰਪੂਰਣ ਸਰਬੰਸ ਤਿਸੀ ਕਾ ਕੀਆ ਚਾਹੀਤਾ ਹੈ। ਕਿਉਂਕਿ ਸੋਈ ਹਰੀ (ਸੁਘੜ) ਸੁੰਦਰ ਵਾ ਸ੍ਰੇਸ਼ਟ ਘਾੜਤ ਵਾਲਾ (ਸੁਜਾਨੀ) ਚਤਰ ਹੈ, ਵਾ ਸੋ ਜਾਣੀ ਜਾਣ ਹੈ॥

ਜਿਸ ਕਾ ਤਨੁ ਮਨੁ ਧਨੁ ਸਭੁ ਤਿਸ ਕਾ ਸੋਈ ¹ਸੁਘੜੁ ਸੁਜਾਨੀ ॥

¹ਚਾਤਰ ਅਤੇ ਸਿਆਣਾ, ਹਰੀ।

जिस वाहिगुरू का तन मन धन दीआ हूआ है, इस जीव को स्मपूरण सरबंस तिसी का कीआ चाहीता है। किउंकि सोई हरी (सुघड़) सुंदर वा स्रेशट घाड़त वाला (सुजानी) चतर है, वा सो जाणी जाण है॥


ਤਿਨ ਹੀ ਸੁਣਿਆ ਦੁਖੁ ਸੁਖੁ ਮੇਰਾ ਤਉ ਬਿਧਿ ਨੀਕੀ ਖਟਾਨੀ ॥੧॥

Thin Hee Suniaa Dhukh Sukh Maeraa Tho Bidhh Neekee Khattaanee ||1||

तिन ही सुणिआ दुखु सुखु मेरा तउ बिधि नीकी खटानी ॥१॥

He listens to my pains and pleasures, and then my condition improves. ||1||

ਅਸਾਂ ਜੀਵਾਂ ਦਾ ਦੁੱਖ ਸੁਖ (ਸਦਾ) ਉਸ ਪਰਮਾਤਮਾ ਨੇ ਹੀ ਸੁਣਿਆ ਹੈ, (ਜਦੋਂ ਉਹ ਸਾਡੀ ਅਰਦਾਸ-ਅਰਜ਼ੋਈ ਸੁਣਦਾ ਹੈ) ਤਦੋਂ (ਸਾਡੀ) ਹਾਲਤ ਚੰਗੀ ਬਣ ਜਾਂਦੀ ਹੈ ॥੧॥

ਤਿਨ ਹੀ = ਤਿਨਿ ਹੀ {ਲਫ਼ਜ਼ 'ਤਿਨ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਣ ਉੱਡ ਗਈ ਹੈ}। ਤਉ = ਤਦੋਂ। ਨੀਕੀ ਬਿਧਿ = ਚੰਗੀ ਹਾਲਤ। ਖਟਾਨੀ = ਬਣ ਗਈ ॥੧॥

ਹੇ ਭਾਈ! ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਤੇ ਮਨ ਹੈ, ਇਹ ਸਾਰਾ ਧਨ-ਪਦਾਰਥ ਭੀ ਉਸੇ ਦਾ ਦਿੱਤਾ ਹੋਇਆ ਹੈ, ਉਹੀ ਸੁਚੱਜਾ ਹੈ ਤੇ ਸਿਆਣਾ ਹੈ। ਅਸਾਂ ਜੀਵਾਂ ਦਾ ਦੁੱਖ ਸੁਖ (ਸਦਾ) ਉਸ ਪਰਮਾਤਮਾ ਨੇ ਹੀ ਸੁਣਿਆ ਹੈ, (ਜਦੋਂ ਉਹ ਸਾਡੀ ਅਰਦਾਸ-ਅਰਜ਼ੋਈ ਸੁਣਦਾ ਹੈ) ਤਦੋਂ (ਸਾਡੀ) ਹਾਲਤ ਚੰਗੀ ਬਣ ਜਾਂਦੀ ਹੈ ॥੧॥

ਤਿਸ ਵਾਹਿਗੁਰੂ ਨੇ ਜਬ ਮੇਰਾ ਦੁਖੁ ਸੁਖ ਸੁਣਿਆਂ ਤਬ ਸ੍ਰੇਸ਼ਟ ਵਿਧੀ (ਖਟਾਨੀ) ਮਿਲੀ ਹੈ॥੧॥

ਤਿਨ ਹੀ ਸੁਣਿਆ ਦੁਖੁ ਸੁਖੁ ਮੇਰਾ ¹ਤਉ ਬਿਧਿ ਨੀਕੀ ਖਟਾਨੀ ॥੧॥

¹ਤਾਂ ਚੰਗੀ ਹਾਲਤ ਹੋ ਗਈ।

तिस वाहिगुरू ने जब मेरा दुखु सुख सुणिआं तब स्रेशट विधी (खटानी) मिली है॥१॥


ਜੀਅ ਕੀ ਏਕੈ ਹੀ ਪਹਿ ਮਾਨੀ ॥

Jeea Kee Eaekai Hee Pehi Maanee ||

जीअ की एकै ही पहि मानी ॥

My soul is satisfied with the One Lord alone.

ਹੇ ਭਾਈ! ਜਿੰਦ ਦੀ (ਅਰਦਾਸ) ਇਕ ਪਰਮਾਤਮਾ ਦੇ ਕੋਲ ਹੀ ਮੰਨੀ ਜਾਂਦੀ ਹੈ।

ਜੀਅ ਕੀ = ਜਿੰਦ ਦੀ। ਏਕੈ ਹੀ ਪਹਿ = ਇਕ ਪਰਮਾਤਮਾ ਦੇ ਪਾਸ ਹੀ। ਮਾਨੀ = ਮੰਨੀ ਜਾਂਦੀ ਹੈ।

ਇਸ ਜੀਵ ਕੀ ਬੇਨਤੀ ਏਕ ਵਾਹਿਗੁਰੂ ਪਾਸ ਹੀ ਮਾਨੀਤੀ ਹੈ॥

¹ਜੀਅ ਕੀ ਏਕੈ ਹੀ ਪਹਿ ਮਾਨੀ ॥

¹ਮਨ ਦੀ ਤਸੱਲੀ ਇਕੋ ਹਰੀ ਤੋਂ ਹੀ ਹੋਈ। ਹੋਰ ਬਥੇਰੇ ਯਤਨ ਕੀਤੇ, ਪਰ ਮਨ ਨੇ ਉਹਨਾਂ ਦੀ ਤਿਲ ਭਰ ਵੀ ਕੀਮਤ ਨਾ ਪਾਈ।

इस जीव की बेनती एक वाहिगुरू पास ही मानीती है॥


ਅਵਰਿ ਜਤਨ ਕਰਿ ਰਹੇ ਬਹੁਤੇਰੇ ਤਿਨ ਤਿਲੁ ਨਹੀ ਕੀਮਤਿ ਜਾਨੀ ॥ ਰਹਾਉ ॥

Avar Jathan Kar Rehae Bahuthaerae Thin Thil Nehee Keemath Jaanee || Rehaao ||

अवरि जतन करि रहे बहुतेरे तिन तिलु नही कीमति जानी ॥ रहाउ ॥

People make all sorts of other efforts, but they have no value at all. ||Pause||

(ਪਰਮਾਤਮਾ ਦੇ ਆਸਰੇ ਤੋਂ ਬਿਨਾ ਲੋਕ) ਹੋਰ ਬਥੇਰੇ ਜਤਨ ਕਰ ਕੇ ਥੱਕ ਜਾਂਦੇ ਹਨ, ਉਹਨਾਂ ਜਤਨਾਂ ਦਾ ਮੁੱਲ ਇਕ ਤਿਲ ਜਿਤਨਾ ਭੀ ਨਹੀਂ ਸਮਝਿਆ ਜਾਂਦਾ ਰਹਾਉ॥

ਅਵਰਿ = {ਲਫ਼ਜ਼ 'ਅਵਰ' ਤੋਂ ਬਹੁ-ਵਚਨ} ਹੋਰ। ਤਿਨ ਕੀਮਤਿ = ਉਹਨਾਂ (ਜਤਨਾਂ) ਦੀ ਕੀਮਤਿ। ਜਾਨੀ = ਜਾਣੀ ਜਾਂਦੀ ॥ਰਹਾਉ॥

ਹੇ ਭਾਈ! ਜਿੰਦ ਦੀ (ਅਰਦਾਸ) ਇਕ ਪਰਮਾਤਮਾ ਦੇ ਕੋਲ ਹੀ ਮੰਨੀ ਜਾਂਦੀ ਹੈ। (ਪਰਮਾਤਮਾ ਦੇ ਆਸਰੇ ਤੋਂ ਬਿਨਾ ਲੋਕ) ਹੋਰ ਬਥੇਰੇ ਜਤਨ ਕਰ ਕੇ ਥੱਕ ਜਾਂਦੇ ਹਨ, ਉਹਨਾਂ ਜਤਨਾਂ ਦਾ ਮੁੱਲ ਇਕ ਤਿਲ ਜਿਤਨਾ ਭੀ ਨਹੀਂ ਸਮਝਿਆ ਜਾਂਦਾ ਰਹਾਉ॥

ਨਾਮ ਜਾਪ ਤੇ ਬਿਨਾਂ ਜੀਵ ਔਰ ਬਹੁਤ ਜਤਨ ਕਰ ਰਹੇ ਹੈਂ, ਤਿਨੋਂ ਸੇ ਤਿਸ ਵਾਹਿਗੁਰੂ ਕੀ ਕੀਮਤਿ ਤਿਲ ਮਾਤ੍ਰ ਭੀ ਨਹੀਂ ਜਾਣੀ ਹੈ॥ ਰਹਾਉ ॥

ਅਵਰਿ ਜਤਨ ਕਰਿ ਰਹੇ ਬਹੁਤੇਰੇ ਤਿਨ ਤਿਲੁ ਨਹੀ ਕੀਮਤਿ ਜਾਨੀ ॥ ਰਹਾਉ ॥

नाम जाप ते बिनां जीव और बहुत जतन कर रहे हैं, तिनों से तिस वाहिगुरू की कीमति तिल मात्र भी नहीं जाणी है॥ रहाउ ॥


ਅੰਮ੍ਰਿਤ ਨਾਮੁ ਨਿਰਮੋਲਕੁ ਹੀਰਾ ਗੁਰਿ ਦੀਨੋ ਮੰਤਾਨੀ ॥

Anmrith Naam Niramolak Heeraa Gur Dheeno Manthaanee ||

अम्रित नामु निरमोलकु हीरा गुरि दीनो मंतानी ॥

The Ambrosial Naam, the Name of the Lord, is a priceless jewel. The Guru has given me this advice.

ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਨਾਮ ਇਕ ਐਸਾ ਹੀਰਾ ਹੈ ਜੇਹੜਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ। ਗੁਰੂ ਨੇ ਇਹ ਨਾਮ-ਮੰਤਰ (ਜਿਸ ਮਨੁੱਖ ਨੂੰ) ਦੇ ਦਿੱਤਾ,

ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਨਿਰਮੋਲਕੁ = ਜਿਸ ਦਾ ਕੋਈ ਮੁੱਲ ਨਾਹ ਪਾਇਆ ਜਾ ਕੇ। ਗੁਰਿ = ਗੁਰੂ ਨੇ। ਮੰਤਾਨੀ = ਮੰਤਰ।

ਨਾਮ ਰੂਪ ਅੰਮ੍ਰਿਤ ਜੋ ਅਮੋਲਕ ਹੀਰਾ ਹੈ, ਸੋ ਗੁਰੋਂ ਨੇ ਮੇਰੇ ਕੋ (ਮੰਤਾਨੀ) ਮੰਤ੍ਰ ਦੀਆ ਹੈ॥

ਅੰਮ੍ਰਿਤ ਨਾਮੁ ¹ਨਿਰਮੋਲਕੁ ਹੀਰਾ ਗੁਰਿ ਦੀਨੋ ਮੰਤਾਨੀ² ॥

¹ਅਮੋਲਕ, ਵਡਮੁੱਲਾ ਹੀਰਾ। ²ਮੰਤਰ।

नाम रूप अम्रित जो अमोलक हीरा है, सो गुरों ने मेरे को (मंतानी) मंत्र दीआ है॥


ਡਿਗੈ ਨ ਡੋਲੈ ਦ੍ਰਿੜੁ ਕਰਿ ਰਹਿਓ ਪੂਰਨ ਹੋਇ ਤ੍ਰਿਪਤਾਨੀ ॥੨॥

Ddigai N Ddolai Dhrirr Kar Rehiou Pooran Hoe Thripathaanee ||2||

डिगै न डोलै द्रिड़ु करि रहिओ पूरन होइ त्रिपतानी ॥२॥

It cannot be lost, and it cannot be shaken off; it remains steady, and I am perfectly satisfied with it. ||2||

ਉਹ ਮਨੁੱਖ (ਵਿਕਾਰਾਂ ਵਿਚ) ਡਿੱਗਦਾ ਨਹੀਂ, ਡੋਲਦਾ ਨਹੀਂ, ਉਹ ਮਨੁੱਖ ਪੱਕੇ ਇਰਾਦੇ ਵਾਲਾ ਬਣ ਜਾਂਦਾ ਹੈ, ਉਹ ਮੁਕੰਮਲ ਤੌਰ ਤੇ (ਮਾਇਆ ਵਲੋਂ) ਸੰਤੋਖੀ ਰਹਿੰਦਾ ਹੈ ॥੨॥

ਦ੍ਰਿੜੁ ਕਰਿ ਰਹਿਓ = ਪੱਕੇ ਤੌਰ ਤੇ ਟਿਕ ਗਿਆ ॥੨॥

ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਨਾਮ ਇਕ ਐਸਾ ਹੀਰਾ ਹੈ ਜੇਹੜਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ। ਗੁਰੂ ਨੇ ਇਹ ਨਾਮ-ਮੰਤਰ (ਜਿਸ ਮਨੁੱਖ ਨੂੰ) ਦੇ ਦਿੱਤਾ, ਉਹ ਮਨੁੱਖ (ਵਿਕਾਰਾਂ ਵਿਚ) ਡਿੱਗਦਾ ਨਹੀਂ, ਡੋਲਦਾ ਨਹੀਂ, ਉਹ ਮਨੁੱਖ ਪੱਕੇ ਇਰਾਦੇ ਵਾਲਾ ਬਣ ਜਾਂਦਾ ਹੈ, ਉਹ ਮੁਕੰਮਲ ਤੌਰ ਤੇ (ਮਾਇਆ ਵਲੋਂ) ਸੰਤੋਖੀ ਰਹਿੰਦਾ ਹੈ ॥੨॥

ਤਿਸ ਨਾਮ ਮੰਤ੍ਰ ਕੋ ਪਾਇ ਕਰ ਹਮਾਰਾ ਮਨ ਨਾ ਤੋ ਸੰਸਾਰ ਮੇਂ ਗਿਰਤਾ ਹੈ ਔਰ ਨਾ ਕੁਮਾਰਗ ਮੇਂ ਡੋਲਤਾ ਹੈ, ਕਿਉਂਕਿ ਨਾਮ ਮੰਤ੍ਰ ਕੋ ਦ੍ਰਿੜ ਕਰ ਰਹਾ ਹੈ। ਤਿਸੀ ਤੇ ਪੂਰਣ ਰੂਪ ਕੋ ਪਾਇ ਕਰ ਹਮਾਰੀ ਬੁਧੀ ਤ੍ਰਿਪਤਿ ਹੋਈ ਹੈ॥੨॥

¹ਡਿਗੈ ਨ ਡੋਲੈ ਦ੍ਰਿੜੁ ਕਰਿ ਰਹਿਓ ਪੂਰਨ ਹੋਇ ਤ੍ਰਿਪਤਾਨੀ ॥੨॥

¹(ਇਹ ਹਰੀ-ਨਾਮ ਮੰਤਰ) ਨਾ ਨਾਸ ਹੁੰਦਾ ਹੈ ਅਤੇ ਨਾ ਬਦਲਦਾ ਹੈ; ਪੱਕਾ ਹੋ ਕੇ ਰਹਿੰਦਾ ਹੈ; ਪੂਰਨ ਹੋਣ ਕਰ ਕੇ ਸ਼ਾਂਤੀ ਦੇ ਦਿੰਦਾ ਹੈ।

तिस नाम मंत्र को पाइ कर हमारा मन ना तो संसार में गिरता है और ना कुमारग में डोलता है, किउंकि नाम मंत्र को द्रिड़ कर रहा है। तिसी ते पूरण रूप को पाइ कर हमारी बुधी त्रिपति होई है॥२॥


ਓਇ ਜੁ ਬੀਚ ਹਮ ਤੁਮ ਕਛੁ ਹੋਤੇ ਤਿਨ ਕੀ ਬਾਤ ਬਿਲਾਨੀ ॥

Oue J Beech Ham Thum Kashh Hothae Thin Kee Baath Bilaanee ||

ओइ जु बीच हम तुम कछु होते तिन की बात बिलानी ॥

Those things which tore me away from You, Lord, are now gone.

(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਪਾਸੋਂ ਨਾਮ-ਹੀਰਾ ਮਿਲ ਜਾਂਦਾ ਹੈ, ਉਸ ਦੇ ਅੰਦਰੋਂ) ਉਹਨਾਂ ਮੇਰ-ਤੇਰ ਵਾਲੇ ਸਾਰੇ ਵਿਤਕਰਿਆਂ ਦੀ ਗੱਲ ਮੁੱਕ ਜਾਂਦੀ ਹੈ ਜੋ ਜਗਤ ਵਿਚ ਬੜੇ ਪ੍ਰਬਲ ਹਨ।

ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}। ਓਇ ਬੀਚ = ਉਹ ਅੰਤਰੇ, ਉਹ ਵਿੱਥਾਂ, ਉਹ ਵਿਤਕਰੇ। ਹਮ ਤੁਮ ਬੀਚ = ਅਸੀਂ ਤੁਸੀ ਵਾਲੇ ਵਿਤਕਰੇ, ਮੇਰ-ਤੇਰ ਵਾਲੇ ਵਿਤਕਰੇ। ਬਿਲਾਨੀ = ਬੀਤ ਜਾਂਦੀ ਹੈ, ਮੁੱਕ ਜਾਂਦੀ ਹੈ।

ਵਹੁ ਜੋ ਹਮ ਤੁਮ ਭਾਵ ਮੇਂ ਮੇਰੇ ਆਦੀ ਸੰਕਲਪ ਰਿਦੇ ਮੇਂ ਕੁਛ ਹੋਤੇ ਥੇ, ਤਿਨ ਕੀ ਬਾਤ ਹੀ (ਬਿਲਾਨੀ) ਦੂਰ ਭਈ ਹੈ। ਭਾਵ ਸੇ ਨਿਹਸੰਕਲਪ ਹੂਏ ਤਬ ਹੰ ਤ੍ਵੰ ਕੋਊ ਨਹੀਂ ਫੁਰਤੀ॥

¹ਓਇ ਜੁ ਬੀਚ ਹਮ ਤੁਮ ਕਛੁ ਹੋਤੇ ਤਿਨ ਕੀ ਬਾਤ ਬਿਲਾਨੀ ॥

¹ਓਹ ਕਾਮ ਕ੍ਰੋਧ ਆਦਿਕ ਜੋ ਮੇਰੇ ਅਤੇ ਤੇਰੇ ਵਿੱਚ ਆਉਣ ਵਾਲੇ (ਵਿਥ ਪਾਣ ਵਾਲੇ) ਬਣੇ ਹੋਏ ਸਨ ਉਹਨਾਂ ਦੀ ਗੱਲ ਜਾਂਦੀ ਰਹੀ, ਉਹਨਾਂ ਦਾ ਕੁਝ ਜ਼ੋਰ ਨਾ ਰਿਹਾ। ਤਰ੍ਹਾਂ ਤਰ੍ਹਾਂ ਦੀ ਸ਼ਕਲ ਵਾਲੇ (ਗਹਿਣੇ) ਮਿਲ ਕੇ ਸੋਨੇ ਦੀ ਡਲੀ ਰੈਣੀ ਬਣ ਗਈ ਤਾਂ ਉਸ ਸਾਰੀ ਨੂੰ ਸੋਨਾ ਹੀ ਕਹਿੰਦੇ ਹਨ। ਏਸੇ ਤਰ੍ਹਾਂ ਜੀਵ ਅਤੇ ਪਰਮੇਸ਼ਰ ਦੇ ਵਿਚਕਾਰ ਫ਼ਰਕ ਪਾਣ ਵਾਲੇ ਕਾਰਨ ਦੂਰ ਹੋ ਜਾਣ ਤਾਂ ਸਭ ਈਸ਼ਵਰ ਰੂਪ ਹੋ ਜਾਂਦਾ ਹੈ।

वहु जो हम तुम भाव में मेरे आदी संकलप रिदे में कुछ होते थे, तिन की बात ही (बिलानी) दूर भई है। भाव से निहसंकलप हूए तब हं त्वं कोऊ नहीं फुरती॥


ਅਲੰਕਾਰ ਮਿਲਿ ਥੈਲੀ ਹੋਈ ਹੈ ਤਾ ਤੇ ਕਨਿਕ ਵਖਾਨੀ ॥੩॥

Alankaar Mil Thhailee Hoee Hai Thaa Thae Kanik Vakhaanee ||3||

अलंकार मिलि थैली होई है ता ते कनिक वखानी ॥३॥

When golden ornaments are melted down into a lump, they are still said to be gold. ||3||

(ਉਸ ਮਨੁੱਖ ਨੂੰ ਹਰ ਪਾਸੇ ਪਰਮਾਤਮਾ ਹੀ ਇਉਂ ਦਿੱਸਦਾ ਹੈ, ਜਿਵੇਂ) ਅਨੇਕਾਂ ਗਹਣੇ ਮਿਲ ਕੇ (ਗਾਲੇ ਜਾ ਕੇ) ਰੈਣੀ ਬਣ ਜਾਂਦੀ ਹੈ, ਤੇ, ਉਸ ਢੇਲੀ ਤੋਂ ਉਹ ਸੋਨਾ ਹੀ ਅਖਵਾਂਦੀ ਹੈ ॥੩॥

ਅਲੰਕਾਰ = ਗਹਣੇ। ਮਿਲਿ = ਮਿਲ ਕੇ। ਥੈਲੀ = ਰੈਣੀ, ਢੇਲੀ। ਤਾ ਤੇ = ਉਸ (ਰੈਣੀ) ਤੋਂ। ਕਨਿਕ = ਸੋਨਾ ॥੩॥

(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਪਾਸੋਂ ਨਾਮ-ਹੀਰਾ ਮਿਲ ਜਾਂਦਾ ਹੈ, ਉਸ ਦੇ ਅੰਦਰੋਂ) ਉਹਨਾਂ ਮੇਰ-ਤੇਰ ਵਾਲੇ ਸਾਰੇ ਵਿਤਕਰਿਆਂ ਦੀ ਗੱਲ ਮੁੱਕ ਜਾਂਦੀ ਹੈ ਜੋ ਜਗਤ ਵਿਚ ਬੜੇ ਪ੍ਰਬਲ ਹਨ। (ਉਸ ਮਨੁੱਖ ਨੂੰ ਹਰ ਪਾਸੇ ਪਰਮਾਤਮਾ ਹੀ ਇਉਂ ਦਿੱਸਦਾ ਹੈ, ਜਿਵੇਂ) ਅਨੇਕਾਂ ਗਹਣੇ ਮਿਲ ਕੇ (ਗਾਲੇ ਜਾ ਕੇ) ਰੈਣੀ ਬਣ ਜਾਂਦੀ ਹੈ, ਤੇ, ਉਸ ਢੇਲੀ ਤੋਂ ਉਹ ਸੋਨਾ ਹੀ ਅਖਵਾਂਦੀ ਹੈ ॥੩॥

ਜਬ (ਅਲੰਕਾਰ) ਭੂਸਨੋਂ ਕੋ ਮਿਲਾਇ ਕਰ, ਭਾਵ ਤੋੜ ਢਾਲ ਕੇ (ਥੈਲੀ) ਰੇਣੀ ਅਰਥਾਤ ਡਲੀ ਕਰ ਲਈ ਤਬ ਸੋ-ਡਲੀ (ਕਨਿਕ) ਸੁਵਰਨ ਹੀ ਕਹੀਤਾ ਹੈ। ਤੈਸੇ ਹੀ ਬਿਬੇਕ ਅਗਨੀ ਸੇ ਨਾਮ ਰੂਪ ਕੌ ਮਿਥਿਆ ਭਾਵਨਾ ਰੂਪ ਢਾਲਣਾ ਕਰ ਕੇ ਚੇਤਨ ਸਤਾ ਰੂਪ ਥੈਲੀ ਕਰ ਲਈ ਹੈ, ਤਿਸੀ ਤੇ ਪਰਪੰਚ ਕੌ ਬ੍ਰਹਮ ਰੂਪ ਕਹੀਤਾ ਹੈ॥੩॥

ਅਲੰਕਾਰ ਮਿਲਿ ਥੈਲੀ ਹੋਈ ਹੈ ਤਾ ਤੇ ਕਨਿਕ ਵਖਾਨੀ ॥੩॥

जब (अलंकार) भूसनों को मिलाइ कर, भाव तोड़ ढाल के (थैली) रेणी अरथात डली कर लई तब सो-डली (कनिक) सुवरन ही कहीता है। तैसे ही बिबेक अगनी से नाम रूप कौ मिथिआ भावना रूप ढालणा कर के चेतन सता रूप थैली कर लई है, तिसी ते परपंच कौ ब्रहम रूप कहीता है॥३॥


ਪ੍ਰਗਟਿਓ ਜੋਤਿ ਸਹਜ ਸੁਖ ਸੋਭਾ ਬਾਜੇ ਅਨਹਤ ਬਾਨੀ ॥

Pragattiou Joth Sehaj Sukh Sobhaa Baajae Anehath Baanee ||

प्रगटिओ जोति सहज सुख सोभा बाजे अनहत बानी ॥

The Divine Light has illuminated me, and I am filled with celestial peace and glory; the unstruck melody of the Lord's Bani resounds within me.

(ਹੇ ਭਾਈ! ਜਿਸ ਮਨੁੱਖ ਦੇ ਅੰਦਰ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੀ ਜੋਤਿ ਦਾ ਪਰਕਾਸ਼ ਹੋ ਜਾਂਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨ, ਉਸ ਨੂੰ ਹਰ ਥਾਂ ਸੋਭਾ ਮਿਲਦੀ ਹੈ, ਉਸ ਦੇ ਹਿਰਦੇ ਵਿਚ ਸਿਫ਼ਤ-ਸਾਲਾਹ ਦੀ ਬਾਣੀ ਦੇ (ਮਾਨੋ) ਇਕ-ਰਸ ਵਾਜੇ ਵੱਜਦੇ ਰਹਿੰਦੇ ਹਨ।

ਸਹਜ ਸੁਖ = ਆਤਮਕ ਅਡੋਲਤਾ ਦੇ ਆਨੰਦ। ਬਾਜੇ = ਵੱਜਦੇ ਹਨ। ਅਨਹਤ = ਇਕ-ਰਸ, ਲਗਾਤਾਰ। ਬਾਨੀ = ਸਿਫ਼ਤ-ਸਾਲਾਹ ਵਾਲੀ ਗੁਰਬਾਣੀ।

ਜਬ ਪੂਰਬ ਰੀਤ ਸੇ ਜੋਤਿ ਸਰੂਪ ਰਿਦੇ ਮੇਂ ਪ੍ਰਗਟਿਆ, ਭਾਵ ਸੇ ਸਾਖਿਆਤਕਾਰ ਹੂਆ, ਤਬ ਸਹਿਜੇ ਹੀ ਸੁਖ ਅਰ ਸੋਭਾ ਪ੍ਰਾਪਤਿ ਭਈ। ਤਿਸੀ ਤੇ ਬੇਦ ਬਾਣੀ ਵਾ ਗੁਰਬਾਣੀ ਕਰ ਅਨਹਤ ਵਾਜੇ ਵਾ ਸੋਹੰ ਆਦੀ ਬਾਜੇ ਬਜਤੇ ਭਏ ਹੈਂ॥

*ਪ੍ਰਗਟਿਓ ਜੋਤਿ ਸਹਜ ਸੁਖ ਸੋਭਾ ਬਾਜੇ ਅਨਹਤ ਬਾਨੀ ॥

*ਹਰੀ ਦੀ ਜੋਤ ਦਾ ਪ੍ਰਕਾਸ਼ ਹੋ ਗਿਆ; ਆਤਮ ਗਿਆਨ ਦੇ ਕੁਦਰਤੀ ਸੁਖ ਅਤੇ ਸੁੰਦਰਤਾ ਪਰਾਪਤ ਹੋ ਗਏ; ਅਨਹਤ ਰਾਗ ਵੱਜਣ ਲੱਗ ਪਿਆ, ਭਾਵ ਆਤਮਕ ਅਨੰਦ ਦੀ ਧੁਨੀ ਉੱਠੀ। 'ਸਹਜ-ਸੁਖ' ਲਈ ਦੇਖੋ ਪੰਨਾ ੩੫੨, ਫੁਟ ਨੋਟ*। 'ਅਨਹਤ' ਲਈ ਦੇਖੋ ਪੰਨਾ ੩੭੦, ਨੋਟ ੩੨।

जब पूरब रीत से जोति सरूप रिदे में प्रगटिआ, भाव से साखिआतकार हूआ, तब सहिजे ही सुख अर सोभा प्रापति भई। तिसी ते बेद बाणी वा गुरबाणी कर अनहत वाजे वा सोहं आदी बाजे बजते भए हैं॥


ਕਹੁ ਨਾਨਕ ਨਿਹਚਲ ਘਰੁ ਬਾਧਿਓ ਗੁਰਿ ਕੀਓ ਬੰਧਾਨੀ ॥੪॥੫॥

Kahu Naanak Nihachal Ghar Baadhhiou Gur Keeou Bandhhaanee ||4||5||

कहु नानक निहचल घरु बाधिओ गुरि कीओ बंधानी ॥४॥५॥

Says Nanak, I have built my eternal home; the Guru has constructed it for me. ||4||5||

ਨਾਨਕ ਆਖਦਾ ਹੈ- ਗੁਰੂ ਨੇ ਜਿਸ ਮਨੁੱਖ ਵਾਸਤੇ ਇਹ ਪ੍ਰਬੰਧ ਕਰ ਦਿੱਤਾ, ਉਹ ਮਨੁੱਖ ਸਦਾ ਲਈ ਪ੍ਰਭੂ-ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ ॥੪॥੫॥

ਨਿਹਚਲ = ਅਟੱਲ। ਗੁਰਿ = ਗੁਰੂ ਨੇ। ਬੰਧਾਨੀ = ਮਰਯਾਦਾ ॥੪॥੫॥

(ਹੇ ਭਾਈ! ਜਿਸ ਮਨੁੱਖ ਦੇ ਅੰਦਰ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੀ ਜੋਤਿ ਦਾ ਪਰਕਾਸ਼ ਹੋ ਜਾਂਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨ, ਉਸ ਨੂੰ ਹਰ ਥਾਂ ਸੋਭਾ ਮਿਲਦੀ ਹੈ, ਉਸ ਦੇ ਹਿਰਦੇ ਵਿਚ ਸਿਫ਼ਤ-ਸਾਲਾਹ ਦੀ ਬਾਣੀ ਦੇ (ਮਾਨੋ) ਇਕ-ਰਸ ਵਾਜੇ ਵੱਜਦੇ ਰਹਿੰਦੇ ਹਨ। ਨਾਨਕ ਆਖਦਾ ਹੈ- ਗੁਰੂ ਨੇ ਜਿਸ ਮਨੁੱਖ ਵਾਸਤੇ ਇਹ ਪ੍ਰਬੰਧ ਕਰ ਦਿੱਤਾ, ਉਹ ਮਨੁੱਖ ਸਦਾ ਲਈ ਪ੍ਰਭੂ-ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ ॥੪॥੫॥

ਸ੍ਰੀ ਗੁਰੂ ਜੀ ਕਹਿਤੇ ਹੈਂ: ਤਾਂ ਤੇ ਅਬ ਅਚਲ ਘਰ ਬਾਂਧਿਆ ਹੈ, ਭਾਵ ਸੇ ਅਦ੍ਵੈਤ ਨਿਸਚਾ ਅਚਲ ਹੂਆ ਹੈ। ਗੁਰ ਮ੍ਰਿਯਾਦਾ ਮੇਂ ਮਨ ਕੋ ਪ੍ਰਾਪਤਿ ਕੀਆ ਹੈ॥੪॥੫॥☬ਪਦਾਰਥੋਂ ਕੇ ਭੋਗੋਂ ਤੇ ਅਤ੍ਰਿਪਤੀ ਉਚਾਰਨ ਕਰਤੇ ਹੈਂ:

ਕਹੁ ਨਾਨਕ ¹ਨਿਹਚਲ ਘਰੁ ਬਾਧਿਓ ਗੁਰਿ ਕੀਓ ਬੰਧਾਨੀ ॥੪॥੫॥

¹ਅਟੱਲ ਰਹਿਣ ਵਾਲਾ ਘਰ ਉਸਾਰ ਲਿਆ, ਗੁਰੂ ਨੇ ਇਹ ਉਸਾਰੀ ਕੀਤੀ।

स्री गुरू जी कहिते हैं: तां ते अब अचल घर बांधिआ है, भाव से अद्वैत निसचा अचल हूआ है। गुर म्रियादा में मन को प्रापति कीआ है॥४॥५॥☬पदारथों के भोगों ते अत्रिपती उचारन करते हैं: