Gurmat (Lord's Order) is a Sikh Way of Life
ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥
The Shabad (God's Word) is the Guru, upon whom I lovingly focus my consciousness, (the disciple).
ਵਾਹੁ ਵਾਹੁ ਕਾ ਵਡਾ ਤਮਾਸਾ ] (1403) (ਰੱਬ ਦੀ ਖੇਡ)
ਇਕ ਰੱਬ ਜਿਸ ਨੇ ਬਹੁਤ ਵੱਡਾ ਖੇਲ ਬਣਾਇਆ ਹੋਇਆ ਹੈ।
ਅਰਬਦ ਨਰਬਦ ਧੁੰਧੂਕਾਰਾ ] ਧਰਣਿ ਨ ਗਗਨਾ ਹੁਕਮੁ ਅਪਾਰਾ ]
ਨਾ ਦਿਨੁ ਰੈਣਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ (1035)
ਬੇਅੰਤ ਸਮੇਂ ਇਕਲਾ ਹੀ ਬੈਠਾ ਰਿਹਾ। ਉਸ ਸਮੇਂ ਨਾ ਧਰਤੀ ਸੀ ਨਾ ਆਕਾਸ਼ ਸੀ, ਕੇਵਲ ਬੇਅੰਤ ਰੱਬ ਆਪਣੇ ਹੁਕਮ ਸਮੇਤ ਅਦ੍ਰਿਸ਼ ਸਮਾਧੀ ਵਿੱਚ ਸੀ।
ਕੇਤਿਆ ਦਿਨ ਗੁਪਤੁ ਕਹਾਇਆ] ਕੇਤਿਆ ਦਿਨ ਸੁੰਨਿ ਸਮਾਇਆ]
ਕੇਤਿਆ ਦਿਨ ਧੁੰਧੂਕਾਰਾ ਆਪੇ ਕਰਤਾ ਪਰਗਟਿਆ](1081)
ਬੇਅੰਤ ਸਮੇਂ ਗੁਪਤ ਅਦ੍ਰਿਸ਼ ਸਮਾਧੀ ਵਿੱਚ ਬੈਠਾ ਰਿਹਾ ਅਤੇ ਬੇਅੰਤ ਸਮੇਂ ਜੋ ਜੀਵਾਂ ਦੀ ਸਮਝ ਤੋਂ ਪਰੇ ਹੈ। ਫਿਰ ਆਪਣੇ ਆਪ ਨੂੰ ਪਰਗਟ ਕੀਤਾ। ਨਿਰੰਕਾਰ ਦੀ ਸ਼ਕਤੀ ਅਥਾਹ ਹੈ, ਸ਼ਕਤੀ ਦੀ ਹੱਦ ਦਾ ਪਤਾ ਨਹੀਂ ਹੁੰਦਾ। ਹੈ ਕਿ ਨਹੀਂ।
ਕੀਤਾ ਪਸਾਉ ਏਕੋ ਕਵਾਉ ](3)
ਕਵਾਉ ਕਰਨ ਨਾਲ ਨਿਰੰਕਾਰ ਆਪ ਵੀ ਹੁੰਦਾ ਹੈ ਤੇ ਬਦਲ ਵੀ ਜਾਂਦਾ ਹੈ। ਰੱਬ ਨੂਰ ਬਣ ਗਿਆ, ਅਨੁਭਵ ਪ੍ਰਤੱਖ ਜਗਤ ਵਿੱਚ ਵਿਖਾਈ ਦਿੰਦਾ ਹੈ।
1 = ਨਿਰੰਕਾਰ ਜਾਂ ਏਕੰਕਾਰ ਜਾਂ ਨਿਰਗੁਣ ਵਾਹਿਗੁਰੂ
= ਓਅੰਕਾਰ ਜਾਂ ਜਾਗਦੀ ਜੋਤਿ (ਸਰਬ ਵਿਅਾਪਕ) ਜਾਂ ਸਤਿਗੁਰੂ ਜਾਂ ਸਰਗੁਣ
ਜੋ ਆਪਣੇ ਆਪ ਤੋਂ ਬਣਿਆ ਹੈ (ਸਭ ਕੁਝ) ਵਾਹਿਗੁਰੂ ਸ਼ਬਦ ਦੇ ਰੂਪ ਵਿੱਚ ਸੁਣਾਈ ਦਿੰਦਾ ਹੈ। ਨਿਰਗੁਣ ਵਾਹਿਗੁਰੂ ਨੇ ਸਰਗੁਣ ਬਣ ਕੇ ਸਤਿਗੁਰੂ ਕਹਾਇਆ। ਜੋ ਕਿ ਨੂਰ ਹੈ। ਰੱਬ 1# ਹੈ, ਨੂਰ ਹੈ, ਜੋਤਿ ਹੈ, ਪ੍ਰਤੱਖ ਹੈ, ਜੋ ਆਪਣੇ ਆਪ ਤੋਂ ਬਣਿਆ ਹੈ (ਸਭ ਕੁਝ)।
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ]
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਣ ਭਲੇ ਕੋ ਮੰਦੇ ](1349)
ਅਵਲਿ (ਸਭ ਤੋਂ ਪਹਿਲਾਂ) ਕੁਦਰਤ ਦਾ ਨੂਰ ਹੀ ਸੀ ਜਿਸ ਨੇ ਜਗਤ ਪੈਦਾ ਕੀਤਾ। ਪਹਿਲਾਂ ਉਸ ਨੇ ਆਪਣੇ ਆਪ ਨੂੰ ਸਾਜਿਆ, ਨਾਮਣਾ ਬਣਾਇਆ, ਫਿਰ ਉਸ ਨੇ ਦੂਜੀ ਕੁਦਰਤ ਰਚੀ। ਉਸ ਵਿੱਚ ਆਸਣ ਜਮਾ ਕੇ ਵਿਅਾਪਕ ਹੋ ਕੇ ਆਪ ਹੀ ਤਮਾਸਾ ਵੇਖਣ ਲੱਗ ਪਿਆ।
ਆਪਿਨੈ ਆਪੁ ਸਾਜਿਓ ਆਪਿਨੈ ਰਚਿਓ ਨਾਉ ]
ਦੁਈ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ] (463)
ਸਚਖੰਡ ਵਿੱਚ ਬੈਠ ਕੇ ਆਪਣਾ ਤਮਾਸਾ ਦੇਖ ਕੇ ਖੁਸ਼ ਹੋ ਰਿਹਾ ਹੈ। ਵਾਹਿਗੁਰੂ ਅਤਿ ਸੁੱਖਮ ਹੈ, ਸਚਖੰਡ ਵੀ ਸੁੱਖਮ ਹੈ। ਹਰਿ ਜੀ ਸੁਖਮੁ ਅਗਮੁ ਹੈ](756)
ਅਸੀਂ ਪੰਜ ਤੱਤਾਂ ਦੀ ਰਚਨਾ ਹਾਂ (ਹਵਾ, ਪਾਣੀ, ਅੱਗ, ਮਿੱਟੀ, ਆਕਾਸ਼)। ਵਾਹਿਗੁਰੂ ਨੇ ਰਚਨਾ ਬਣਾ ਕੇ ਲਿਵ ਤੇ ਮਾਇਆ ਦੇ ਦੋ ਰਾਹ ਬਣਾਏ ਹਨ।
ਲਿਵ ਧਾਤੁ ਦੁਇ ਰਾਹ ਹੈ ਹੁਕਮੀ ਕਾਰ ਕਮਾਇ ] (87)
ਰੱਬ ਤੇ ਮਾਇਆ। ਸਚਖੰਡ ਤੇ ਧਰਮਰਾਜ। ਆਤਮਾ ਤੇ ਸਰੀਰ।
ਗੁਰਮੁਖ ਤੇ ਮਨਮੁਖ। ਸੱਚ ਤੇ ਝੂਠ। ਲਿਵ (ਸੁਰਤੀ) ਮਾਇਆ।
ਰੋਮ ਰੋਮ ਵਿੱਚ ਪ੍ਰਤੱਖ ਦਾ ਨਿਵਾਸ ਹੈ। ਚਰਚਰ ਬ੍ਰਹਮੰਡ ਵਿੱਚ ਵੀ ਜਿਸ ਦਾ ਪ੍ਰਤੱਖ ਹੈ, ਉਹ ਰੱਬ ਗੁਰੂ ਨਾਨਕ ਬਣ ਗਿਆ। ਰੱਬ ਨੇ ਆਪਣੇ ਆਪ ਨੂੰ ਗੁਰੂ ਅਖਵਾਇਆ।
ਪਾਰਬ੍ਰਹਮੁ ਗੁਰੂ ਰਹਿਆ ਸਮਾਇ ] (864)
ਵਾਹਿਗੁਰੂ ਗੁਰੂ ਨਾਨਕ ਵਿੱਚ ਸਮਾਇਆ ਹੋਇਆ ਹੈ।
ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ ](1408)
ਰੋਮ ਰੋਮ ਚਿਤਿ ਬ੍ਰਹਮੰਡ ਚ ਨਿਵਾਸ ਜਿਸੂ ਮਾਨਸ ਉਪਰ ਦਰਸ ਦਿਖਾਏ ਹੈ (ਭਾਈ ਗੁਰਦਾਸ ਜੀ)
ਗੁਰੂ ਨਾਨਕ ਨੇ ਰੱਬ ਦਾ ਸਾਰਾ ਭੇਦ ਦੱਸ ਦਿੱਤਾ। ਆਪਣਾ ਹੀ ਭੇਦ ਦੱਸਣਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪਣਾ ਭੇਦ ਲਿਖ ਦਿੱਤਾ ਕਿ ਰੱਬ ਕਿਹੋ ਜਿਹਾ ਹੈ, ਕਿੱਥੇ ਰਹਿੰਦਾ ਹੈ ਤੇ ਉਸ ਨੂੰ ਕਿਵੇਂ ਮਿਲਣਾ ਹੈ।
ਸਚ ਖੰਡਿ ਵਸੈ ਨਿਰੰਕਾਰੁ ] ਕਰਿ ਕਰਿ ਵੇਖੈ ਨਦਰਿ ਨਿਹਾਲ ] (8)
ਰੱਬ ਸੀ। ਪ੍ਰਤੱਖ ਸੀ। ਜੋਤਿ ਸੀ। ਨੂਰ ਸੀ। ਪਰਮਾਤਮਾ ਸੀ। ਅੱਲਾਹ ਸੀ। ਰਾਮ ਸੀ। ਰਹੀਮ ਸੀ। ਗਾਡ ਸੀ।
ਬਾਬਾ ਨਾਨਕ ਸੀ (ਗੁਰੂ ਪੰਜ ਭੂਤਕ ਨਹੀਂ ਹੁੰਦਾ, ਗੁਰੂ ਰੱਬ ਦੀ ਤਰ੍ਹਾਂ ਆਦਿ ਹੋਣਾ ਚਾਹੀਦਾ ਹੈ, ਉਹ ਹੈ ਬਾਬਾ ਨਾਨਕ। ਗੁਰੂ ਆਦਿ ਸੀ। ਬਾਬਾ ਯੁਗਾਂ ਤੋਂ ਵੀ ਪਹਿਲਾਂ ਸੀ।)
ਗੁਰ ਕੀ ਮਹਿਮਾ ਕਿਆ ਕਹਾ ਗੁਰੂ ਬਿਬੇਕ ਸਤਿ ਸਰੁ ]
ਓਹੁ ਆਦਿ ਜੁਗਾਦੀ ਜੁਗਹ ਜੁਗੁ ਪੂਰਾ ਪਰਮੇਸਰੁ ] (397)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਨ ਤੇ ਬਾਬਾ ਨਾਨਕ ਚੂਰ ਕਰ ਰਿਹਾ ਸੀ (ਪ੍ਰੂਫ)। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਜਿਲਦ (ਕਵਰ) ਵੇਖੋ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਹੈ। ਆਦਿ ਹੁੰਦਾ ਸਭ ਤੋਂ ਪਹਿਲਾਂ ਜਦੋਂ ਸ੍ਰਿਸ਼ਟੀ ਬਣੀ ਨਹੀਂ ਸੀ। ਇਸਦਾ ਮਤਲਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਨ।
ਸਚਖੰਡ ਸੀ ਤੇ ਹੈਗਾ ਵੀ ਤੇ ਰਹੇਗਾ ਵੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਲਈ ਨਿਰੰਕਾਰ ਨੇ ਸਚਖੰਡ ਬਣਾਇਆ।
ਉੱਥੇ ਆਦਿ ਤੋਂ ਵਾਹਿਗੁਰੂ ਦਾ ਸਿਮਰਨ ਹੋਈ ਜਾ ਰਿਹਾ ਹੈ ਤੇ ਰਹੇਗਾ।
ਸਤਿ ਨਾਮੁ ਤੇਰਾ ਪਰਾਪੂਰਬਲਾ ] (1083)
ਸਤਿਨਾਮ ਭਾਵ ਸੱਚਾ ਨਾਮ ਉਹ ਹੈ ਵਾਹਿਗੁਰੂ। ਸ੍ਰਿਸ਼ਟੀ ਸਾਜਣ ਲਈ ਸਾਰੀ ਖੇਡ ਉੱਥੋਂ ਰਚੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਅਨੁਸਾਰ ਰਚੀ ਗਈ।
ਦੁਰ ਕੀ ਬਾਣੀ ਆਈ ](628)
ਵਾਹੁ ਵਾਹੁ ਬਾਣੀ ਨਿਰੰਕਾਰ ਹੈ ](515)
ਹੁਣ ਦੇ ਸਮੇਂ ਵਿੱਚ ਧਰਤੀ ਤੇ ਪੂਰੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਜਿਨ੍ਹਾਂ ਦਾ ਸਚਖੰਡ ਵਿੱਚ ਪ੍ਰਤੱਖ ਹੈ।
ਤੁਧੁ ਆਪੇ ਆਪੁ ਰਖਿਆ ਸਤਿਗੁਰ ਵਿਚਿ ਗੁਰੂ ਆਪੇ ਤੁਧੁ ਸਵਾਰਿਆ ]
ਤੂ ਆਪੇ ਪੂਜਹਿ ਪੂਜ ਕਰਾਵਹਿ ਸਤਿਗੁਰ ਕਉ ਸਿਰਜਣਹਾਰਿਆ ] (311)
ਸਿਰਜਣਹਾਰ ਵਾਹਿਗੁਰੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪ ਹੀ ਸੁੰਦਰ ਸੋਹਣਾ ਬਣਾਇਆ ਹੈ। ਆਪ ਵਾਹਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਾਨਕ ਬਣ ਕੇ ਮੱਥਾ ਟੇਕਦਾ ਹੈ। ਇਹ ਸਾਰੀ ਸ੍ਰਿਸ਼ਟੀ ਨੂੰ ਵਧਾਈ ਕਰਨ ਨੂੰ ਚਾਹੁੰਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਧਰਤੀ ਤੇ ਪ੍ਰਤੱਖ ਕਰਨ ਲਈ ਅਤੇ ਸਾਰੀ ਮਨੁੱਖਤਾ ਨੂੰ ਧਰਤੀ ਤੇ ਸਹੀ ਜ਼ਿੰਦਗੀ ਬਤੀਤ ਕਰਨ ਦਾ ਢੰਗ ਦੱਸਣ ਲਈ ਵਾਹਿਗੁਰੂ ਨਾਨਕ ਦੇ ਰੂਪ ਵਿੱਚ ਧਰਤੀ ਤੇ ਆਇਆ। ਰੱਬ ਦੀ ਜੋਤਿ ਆਪ ਹੀ ਗੁਰੂ ਨਾਨਕ ਬਣ ਗਿਆ। ਉਸ ਦੀ ਬਾਣੀ ਇਕ ਹੈ। ਗੁਰੂ ਵੀ ਇਕ ਹੈ। ਉਹ ਬਾਬਾ ਨਾਨਕ ਹੈ। ਸਮਝਣ ਲਈ ਵਿਚਾਰ ਕਰਨੀ ਹੈ।
ਇਕਾ ਬਾਣੀ ਇਕੁ ਗੁਰੂ ਇਕੋ ਸਬਦੁ ਵੀਚਾਰਿ ](646)
ਜੋਤਿ ਉਹੀ ਰਹੀ ਸਰੀਰ ਬਦਲ ਜਾਂਦਾ ਸੀ।
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ] (966)
239 ਸਾਲ ਸਰੀਰ ਵਿੱਚ ਰਹਿ ਕੇ ਗੁਰੂ ਨਾਨਕ ਨੇ ਮਨੁੱਖ ਨੂੰ ਜੀਵਨ ਜਾਚ ਦਿੱਤੀ। ਧਰਮ ਕਮਾਉਣ ਦੀ ਵਿਧੀ ਦੱਸੀ (right way of life) ਜੀਉਣ ਦਾ ਸਹੀ ਢੰਗ ਦੱਸਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧਰਤੀ ਤੇ ਪ੍ਰਗਟ ਹੋ ਕੇ ਅੱਜ ਵੀ ਸਦੀਵੀ ਗੁਰੂ ਹਨ। ਦਸੇ ਪਾਤਸ਼ਾਹੀਆਂ ਜੀ ਦੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਰਤ ਰਹੀ ਹੈ। ਦਿੱਸਦੇ ਵਾਹਿਗੁਰੂ ਹਨ, ਨੂਰ ਹਨ।
ਬਾਣੀ ਗੁਰੂ ਗੁਰੂ ਹੈ ਬਾਣੀ ](982)
ਪਾਰਬ੍ਰਹਮ ਗੁਰ ਨਾਹੀ ਭੇਦ ](1142)
ਸਿਰਜਣਹਾਰ ਵਾਹਿਗੁਰੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪ ਹੀ ਸੁੰਦਰ ਸੋਹਣਾ ਬਣਾਇਆ ਹੈ। ਆਪ ਵਾਹਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਾਨਕ ਬਣ ਕੇ ਮੱਥਾ ਟੇਕਦਾ ਹੈ। ਇਹ ਸਾਰੀ ਸ੍ਰਿਸ਼ਟੀ ਨੂੰ ਵਧਾਈ ਕਰਨ ਨੂੰ ਚਾਹੁੰਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਧਰਤੀ ਤੇ ਪ੍ਰਤੱਖ ਕਰਨ ਲਈ ਅਤੇ ਸਾਰੀ ਮਨੁੱਖਤਾ ਨੂੰ ਧਰਤੀ ਤੇ ਸਹੀ ਜ਼ਿੰਦਗੀ ਬਤੀਤ ਕਰਨ ਦਾ ਢੰਗ ਦੱਸਣ ਲਈ ਵਾਹਿਗੁਰੂ ਨਾਨਕ ਦੇ ਰੂਪ ਵਿੱਚ ਧਰਤੀ ਤੇ ਆਇਆ। ਰੱਬ ਦੀ ਜੋਤਿ ਆਪ ਹੀ ਗੁਰੂ ਨਾਨਕ ਬਣ ਗਿਆ। ਉਸ ਦੀ ਬਾਣੀ ਇਕ ਹੈ। ਗੁਰੂ ਵੀ ਇਕ ਹੈ। ਉਹ ਬਾਬਾ ਨਾਨਕ ਹੈ। ਸਮਝਣ ਲਈ ਵਿਚਾਰ ਕਰਨੀ ਹੈ।
ਇਕਾ ਬਾਣੀ ਇਕੁ ਗੁਰੂ ਇਕੋ ਸਬਦੁ ਵੀਚਾਰਿ ](646)
ਜੋਤਿ ਉਹੀ ਰਹੀ ਸਰੀਰ ਬਦਲ ਜਾਂਦਾ ਸੀ।
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ] (966)
239 ਸਾਲ ਸਰੀਰ ਵਿੱਚ ਰਹਿ ਕੇ ਗੁਰੂ ਨਾਨਕ ਨੇ ਮਨੁੱਖ ਨੂੰ ਜੀਵਨ ਜਾਚ ਦਿੱਤੀ। ਧਰਮ ਕਮਾਉਣ ਦੀ ਵਿਧੀ ਦੱਸੀ (right way of life) ਜੀਉਣ ਦਾ ਸਹੀ ਢੰਗ ਦੱਸਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧਰਤੀ ਤੇ ਪ੍ਰਗਟ ਹੋ ਕੇ ਅੱਜ ਵੀ ਸਦੀਵੀ ਗੁਰੂ ਹਨ। ਦਸੇ ਪਾਤਸ਼ਾਹੀਆਂ ਜੀ ਦੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਰਤ ਰਹੀ ਹੈ। ਦਿੱਸਦੇ ਵਾਹਿਗੁਰੂ ਹਨ, ਨੂਰ ਹਨ।
ਬਾਣੀ ਗੁਰੂ ਗੁਰੂ ਹੈ ਬਾਣੀ ](982)
ਪਾਰਬ੍ਰਹਮ ਗੁਰ ਨਾਹੀ ਭੇਦ ](1142)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਯੁਗਾਂ ਤੋਂ ਪੰਜ ਪਿਆਰਿਆਂ ਨੂੰ ਦੇ ਦਿੱਤੀ ਹੈ। ਦਸਵੇਂ ਗੁਰੂ ਨਾਨਕ (ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਨੇ ਇਲਾਹੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰੱਖ ਕੇ ਐਲਾਨ ਕਰ ਦਿੱਤਾ ਕਿ ਅੱਗੇ ਤੋਂ ਦੇਹਧਾਰੀ ਗੁਰੂ ਨਹੀਂ ਆਵੇਗਾ। ਜਿਸ ਮਨੁੱਖ ਨੇ ਵਾਪਸ ਸਚਖੰਡ ਪਹੁੰਚਣਾ ਹੈ, ਵਾਹਿਗੁਰੂ ਨਾਲ ਮਿਲਾਪ ਹਾਸਲ ਕਰਨਾ ਹੈ, ਉਹ ਪੰਜ ਪਿਆਰਿਆਂ ਤੋਂ ਅੰਮ੍ਰਿਤ (ਨਾਮ) ਦੀ ਦਾਤ ਲੈ ਕੇ ਆਤਮਿਕ ਜੀਵਨ ਗੁਰਬਾਣੀ ਅਨੁਸਾਰ ਬਤੀਤ ਕਰੇਗਾ, ਉਹ ਰੱਬ ਨੂੰ ਮਿਲ ਸਕਦਾ ਹੈ। ਮਨੁੱਖਾ ਜਨਮ ਰੱਬ ਨੂੰ ਮਿਲਣ ਲਈ ਹੀ ਮਿਲਿਆ ਹੈ।
ਭਈ ਪਰਾਪਤਿ ਮਾਨੁਖ ਦੇਹੁਰੀਆ ]
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ](12)
ਕੀਤਾ ਪਸਾਉ ਏਕੋ ਕਵਾਉ ] ਤਿਸ ਤੇ ਹੋਏ ਲਖ ਦਰੀਆਉ ] (3)
ਦੁਈ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ] (463)
ਵਾਹਿਗੁਰੂ ਨੂੰ ਦੂਰ ਨਾ ਸਮਝੋ, ਇਹ ਸਭ ਖੇਡ ਹੈ। ਅਰਬਦ ਨਰਬਦ ਧੁੰਧੂਕਾਰ ਤੋਂ ਪਹਿਲਾਂ ਗੁਰੂ ਨਾਨਕ ਰੱਬ ਸੀ। ਅਰਬਦ ਨਰਬਦ ਧੁੰਧੂਕਾਰ ਤੋਂ ਬਾਅਦ ਰੱਬ ਨੇ ਆਪਣੇ ਆਪ ਨੂੰ ਪ੍ਰਗਟ ਕਰਨ ਲਈ ਆਪਣੇ ਹੁਕਮ ਵਿੱਚ ਕੁਦਰਤ ਸਾਜ ਦਿੱਤੀ। ਦੂਜੀ ਕੁਦਰਤ ਸਾਜੀ, ਇਸ ਵਿੱਚ ਹੁਕਮ ਵਿੱਚ ਸ੍ਰਿਸ਼ਟੀ ਸਾਜ ਦਿੱਤੀ। ਪੰਜ ਤੱਤਾਂ ਦਾ (ਸਾਰਾ ਬ੍ਰਹਮੰਡ) ਬਣਾ ਦਿੱਤਾ ਜੋ ਸਾਨੂੰ ਅੱਖਾਂ ਨਾਲ ਦਿੱਸਦਾ ਹੈ—ਸਾਰੀ ਖੇਡ ਜੋਤਿ ਰੂਪ ਗੁਰੂ ਨਾਨਕ ਹੀ ਕਰ ਰਿਹਾ ਹੈ।
ਤੁਧੁ ਆਪੇ ਆਪੁ ਉਪਾਇਆ ] ਦੂਜਾ ਖੇਲੁ ਕਰਿ ਦਿਖਲਾਇਆ ] (73)
ਰੱਬ ਨੇ ਆਪਣੇ ਵਿੱਚੋਂ ਇਕ ਸੁੱਖਮ ਸਰੀਰ, ਜੀਵ ਆਤਮਾ, ਗੁਰੂ ਨਾਨਕ ਵਰਗਾ ਆਪਣਾ ਪੁੱਤਰ (ਮਨੁੱਖ) ਸਾਜ ਦਿੱਤਾ, ਜੋ ਪੰਜ ਤੱਤਾਂ ਦੇ ਸਰੀਰ ਵਿੱਚ ਆਤਮਾ (ਜੋਤਿ) ਰੱਖ ਕੇ ਧਰਤੀ ਤੇ ਭੇਜ ਦਿੱਤਾ।
ਦੇਹੀ ਗੁਪਤ ਬਿਦੇਹੀ ਦੀਸੈ ] ਸਗਲੇ ਸਾਜਿ ਕਰਤ ਜਗਦੀਸੈ ] (900)
ਸੁੱਖਮ ਸਰੀਰ ਗੁਪਤ ਹੈ ਜੋ ਪ੍ਰਤੱਖ ਦਾ ਬਣਿਆ ਹੋਇਆ ਹੈ। ਬਿਦੇਹੀ ਪੰਜ ਤੱਤਾਂ ਦਾ ਸਰੀਰ ਹੈ ਜੋ ਦਿੱਸਣ ਵਾਲਾ ਬਣਾਇਆ ਗਿਆ ਹੈ। ਇਹ ਸਾਰਾ ਜਗਤ ਮਾਲਕ ਦਾ ਹੈ।
ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ ](921)
ਕਹੈ ਨਾਨਕ ਸ੍ਰਿਸਟਿ ਕਾ ਮੂਲੁ ਰਚਿਆ ਜੋਤਿ ਰਾਖੀ ਤਾ ਤੂ ਜਗ ਮਹਿ ਆਇਆ ](921)
ਅਵਰ ਜੋਨਿ ਤੇਰੀ ਪਨਿਹਾਰੀ ] ਇਸੁ ਧਰਤੀ ਮਹਿ ਤੇਰੀ ਸਿਕਦਾਰੀ ](374)
ਧਰਤੀ ਤੇ ਭੇਜਣ ਤੋਂ ਪਹਿਲਾਂ ਗੁਰੂ ਨਾਨਕ ਨੇ ਜੀਵ ਆਤਮਾ ਨੂੰ ਕਿਹਾ ਕਿ ਸਾਰੀ ਕੁਦਰਤ ਤੇਰੀ ਦਾਸੀ ਹੈ, ਸਾਰੀਆਂ ਜੂਨਾਂ ਦਾ ਤੂੰ ਸਰਦਾਰ ਹੈਂ।
ਪਰ ਕੁਦਰਤ ਦੇ ਮੋਹ ਵਿੱਚ, ਸਰੀਰ ਦੇ ਮੋਹ ਵਿੱਚ ਫਸ ਕੇ ਮੇਰੇ ਨਾਲ ਸੁਰਤੀ (ਲਿਵ) ਜੋੜ ਕੇ ਮੇਰੇ ਕੋਲ ਵਾਪਸ ਸਚਖੰਡ ਆਉਣਾ ਹੈ। ਤੂੰ ਨਿਰਮੋਹ ਗੁਰੂ ਤੋਂ ਬਿਨਾ ਨਹੀਂ ਹੋ ਸਕੇਗਾ। ਸੱਚੇ ਗੁਰੂ (ਗੁਰੂ ਨਾਨਕ) ਦਾ ਪੱਲਾ ਫੜ ਕੇ ਆ ਸਕੇਂਗਾ। ਅੰਮ੍ਰਿਤ ਛਕ ਕੇ ਆਤਮਿਕ ਜੀਵਨ ਜੀ ਕੇ ਮੇਰੇ ਕੋਲ ਆ ਸਕੇਂਗਾ।
ਸਤਿਗੁਰ ਬਾਝਹੁ ਗੁਰੂ ਨਹੀ ਕੋਈ ਨਿਗੁਰੇ ਕਾ ਹੈ ਨਾਉ ਬੁਰਾ ] (435)
ਗੁਰੂ ਨਾਨਕ ਤੋਂ ਬਿਨਾ ਹੋਰ ਕੋਈ ਗੁਰੂ ਨਹੀਂ ਹੈ। ਆਪਾਂ ਸਾਰਿਆਂ ਗੁਰੂ ਸਾਹਿਬ ਦਾ ਸਤਿਕਾਰ ਕਰਨਾ ਚਾਹੀਦਾ ਹੈ। ਮਨੁੱਖਾ ਜਨਮ ਵਿੱਚ ਆ ਕੇ ਜੀਵ ਪੈਦਾ ਕਰ ਕੇ ਰੱਬ ਨੇ ਧਰਮਰਾਜ ਠਾਪ ਦਿੱਤਾ।
ਧਰਮ ਰਾਇ ਹੈ ਹਰਿ ਕਾ ਕੀਤਾ ] (555)
ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ ] (463)
ਗੁਰੂ ਸਾਹਿਬ ਜੀ ਨੇ ਧਰਮਰਾਜ ਨੂੰ ਹੁਕਮ ਲਾ ਦਿੱਤਾ ਕਿ ਮੇਰੇ ਪੁੱਤਰ ਦਾ ਲੇਖਾ ਲਿਖ।
ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ] (8)
ਮਨੁੱਖ ਦੇ ਚੰਗੇ ਮੰਦੇ ਕਰਮ ਲਿਖੇ ਜਾਂਦੇ ਹਨ। ਸਾਰੀ ਮਨੁੱਖਤਾ ਦਾ ਕਨੈਕਸ਼ਨ ਧਰਮਰਾਜ ਨਾਲ ਕਰ ਦਿੱਤਾ।
ਧਰਮ ਰਾਇ ਨੋ ਹੁਕਮੁ ਹੈ ਬਹਿ ਸਚਾ ਧਰਮੁ ਵੀਚਾਰਿ ]
ਦੂਜੈ ਭਾਇ ਦੁਸਟੁ ਆਤਮਾ ਓਹੁ ਤੇਰੀ ਸਰਕਾਰ ] (38)
ਜਿਹੜੀ ਆਤਮਾ ਨੇ ਰੱਬ ਦੀ ਸਰਣ ਨਹੀਂ ਲਈ ਉਹ ਧਰਮਰਾਜ ਵੱਲ ਬੰਧੀ ਜਾਂਦੀ ਹੈ। ਧਰਮਰਾਜ ਉਸ ਦਾ ਹਿਸਾਬ ਕਿਤਾਬ ਰੱਖਦਾ ਹੈ। ਅੱਗੇ ਜਮਦੂਤ ਬੜੇ ਭਿਆਨਕ ਹਨ।
ਆਗੈ ਜਮ ਦਲੁ ਬਿਖਮੁ ਘਣਾ ] (155)
ਧਰਮਰਾਜ ਦੇ ਚਿੱਠੇ ਵਿੱਚ ਹਰ ਇਕ ਬੰਦੇ ਦੇ ਕਰਮ ਲਿਖੇ ਜਾਂਦੇ ਹਨ। ਇਹ ਸਾਰਾ ਆਉਣਾ ਜਾਣਾ ਇਕ ਖੇਡ ਬਣਾਇਆ ਹੈ।
ਆਗਿਆਕਾਰੀ ਕੀਨੀ ਮਾਇਆ ] (294)
ਰੱਬ ਨੇ ਮਾਇਆ ਬਣਾਈ ਖੇਡ ਖੇਡਣ ਲਈ। ਰੱਬ ਦਾ ਪੁੱਤਰ ਰੱਬ ਵਰਗਾ ਧਰਤੀ ਤੇ ਧਰਮ ਕਮਾਉਣ ਆ ਗਿਆ ਹੈ। ਆਪਣੇ ਪੁੱਤਰ ਨੂੰ ਭੁਲਾਉਣ ਲਈ ਰੱਬ ਨੇ ਮਾਇਆ ਪੈਦਾ ਕੀਤੀ। ਕੇਵਲ ਨੋਟ ਡਾਲਰ ਹੀ ਮਾਇਆ ਨਹੀਂ ਹੈ। ਮਾਇਆ ਉਹ ਚੀਜ਼ ਹੈ ਜੋ ਸਾਨੂੰ ਰੱਬ ਭੁਲਾ ਦਿੰਦੀ ਹੈ ਅਤੇ ਹੋਰ ਪਿਆਰ ਵਿੱਚ ਪਾ ਦਿੰਦੀ ਹੈ।
ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ ](921)
ਮਾਇਆ ਦੇ ਪੰਜ ਪੁੱਤਰ ਹਨ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ)
ਪੰਚ ਪੁਤ ਜਨੇ ਇਕ ਮਾਇ ](865)
ਜਿੱਥੇ ਸਾਨੂੰ ਇੱਛਾ ਪੁੱਤਰ ਜੀ ਨਾਮ ਜਪ ਕੇ ਵਾਪਸ ਸਚਖੰਡ ਆਉਣਾ ਹੈ, ਉੱਥੇ ਮਾਇਆ ਨਹੀਂ ਚਾਹੁੰਦੀ ਕਿ ਮੇਰੇ ਪੁੱਤਰ ਵਾਪਸ ਸਚਖੰਡ ਨਾ ਆਉਣ (ਇਹ ਰੱਬ ਦੀ ਖੇਡ ਹੈ)।
ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ ](920)
ਇਹੁ ਸਰੀਰੁ ਮਾਇਆ ਕਾ ਪੁਤਲਾ ਵਿਚਿ ਹਉਮੈ ਦੂਸਟਿ ਪਾਈ ](31)
ਸਰੀਰ ਮਾਇਆ ਦਾ ਪੁਤਲਾ ਬਣਾ ਕੇ ਵਿਚ ਹਉਮੈ ਦੂਸ਼ਟੀ ਪਾ ਦਿੱਤੀ।
ਧੁਰ ਕੀ ਭੇਜੀ ਆਈ ਆਮਰਿ ] (371)
ਇਹ ਮਾਇਆ ਉੱਥੋਂ ਭੇਜੀ ਸਾਡੀ ਨੌਕਰਾਣੀ ਸੀ। ਮਾਇਆ ਰੱਬ ਦੇ ਅੱਗੇ ਬੇਨਤੀ ਕਰਦੀ ਹੈ: ਮੈਂ ਤੁਹਾਡੇ ਪੁੱਤਰ ਨੂੰ ਕਿਵੇਂ ਰੋਕ ਸਕਦੀ ਹਾਂ? ਜੀਵ ਤਾਂ ਰੱਬ ਹੈ, ਮੈਂ ਉਸ ਦੀ ਦਾਸੀ ਹਾਂ। ਰੱਬ ਕਹਿੰਦਾ ਹੈ ਤਰੀਕਾ ਮੈਂ ਦੱਸਦਾ ਹਾਂ—ਮੇਰੇ ਪੁੱਤਰ ਨੂੰ ਫੈਸ਼ਨ ਦੇ ਚੱਕਰ ਵਿੱਚ ਪਾ ਦੇ, ਆਪਣੇ ਆਪ ਨੂੰ ਸਰੀਰ ਸਮਝੇਗਾ, ਸੋਹਣਾ ਬਣਨ ਦੀ ਕੋਸ਼ਿਸ਼ ਕਰੇਗਾ, ਰੂਪ ਦੀ ਬੇਅਦਬੀ ਕਰੇਗਾ।
ਆਤਮਾ ਮਰ ਜਾਵੇਗੀ, ਮੇਰੇ ਕੋਲ ਨਹੀਂ ਆ ਸਕੇਗਾ। ਰੂਪ ਦਾ ਸਚਖੰਡ ਨਾਲ ਕਨੈਕਸ਼ਨ ਹੈ, ਕਨੈਕਸ਼ਨ ਟੁੱਟ ਜਾਵੇਗਾ। ਮੇਰੇ ਪੁੱਤਰ ਨੂੰ ਨਸ਼ੇ ਵਿੱਚ ਪਾ ਦੇ। ਜਿਸ ਦਿਨ ਆਤਮਾ ਨਸ਼ਾ ਕਰ ਲਵੇਗੀ, ਸਚਖੰਡ ਨਾਲ ਕਨੈਕਸ਼ਨ ਟੁੱਟ ਜਾਵੇਗਾ। ਆਚਰਨ ਹੀਣ ਕਰ ਦੇਵੇਗੀ, ਕਾਮ ਦੇ ਚੱਕਰਾਂ ਵਿੱਚ ਪਾ ਦੇਵੇਗੀ। ਉਸ ਨੂੰ ਕਦੇ ਵੀ ਆਤਮਾ ਦੀ ਸਮਝ ਨਹੀਂ ਆਵੇਗੀ।
ਆਪਣੇ ਆਪ ਨੂੰ ਸਰੀਰ ਸਮਝ ਕੇ ਖਾਣ ਪੀਣ ਦੇ ਚੱਕਰ ਵਿੱਚ ਪੈ ਕੇ ਮਰ ਜਾਵੇਗਾ। ਹੁਣ ਅਸੀਂ ਦੇਖਣਾ—ਕਰੋੜਾਂ ਲੋਕਾਂ ਵਿੱਚ ਕਿਹੜਾ ਬੰਦਾ ਹੈ ਜੋ ਇਹ ਕੰਮ ਨਹੀਂ ਕਰਦਾ। ਸਰੀਰ ਅਤੇ ਮਾਇਆ ਇਹ ਕੰਮ ਕਰਾਉਂਦੇ ਹਨ।
ਜੇ ਕੋਈ ਬੰਦਾ ਇਹ ਸਭ ਨਾ ਕਰਦਾ ਹੋਵੇ ਅਤੇ ਰੱਬ ਨੂੰ ਅੰਦਰੋਂ ਜਾਣਦਾ ਹੋਵੇ, ਦਰਸ਼ਨ ਹੁੰਦੇ ਹੋਣ, ਸਚਖੰਡ ਨਾਲ ਕਨੈਕਸ਼ਨ ਹੋਵੇ—ਇਹ ਵੱਡੀ ਚੁਣੌਤੀ ਹੈ। ਬਹੁਤ ਥੋੜੇ ਲੋਕ ਹੀ ਅਜਿਹੇ ਹਨ।
ਰੱਬ ਨਾਲ ਕਨੈਕਸ਼ਨ ਸਿਰਫ ਅੰਮ੍ਰਿਤਧਾਰੀ ਦਾ ਹੀ ਹੋਵੇਗਾ ਜੋ ਇਹ ਕੁਝ ਨਹੀਂ ਕਰਦਾ, ਜੋ ਬਾਣੀ ਦੀ ਵਿਚਾਰ ਕਰਦਾ ਹੈ, ਵਾਹਿਗੁਰੂ ਵਾਹਿਗੁਰੂ ਕਰਦਾ ਜੀਵਨ ਬਤੀਤ ਕਰ ਰਿਹਾ ਹੋਵੇਗਾ। ਬਾਕੀ ਸਭ ਦਾ ਧਰਮਰਾਜ ਨਾਲ ਕਨੈਕਸ਼ਨ ਹੈ।
ਲਿਵ ਛੁਟਕੀ ਲਗੀ ਤ੍ਰਿਸਨਾ ](921)
ਜਨਮ ਲੈਂਦੇ ਹੀ ਵਾਹਿਗੁਰੂ ਵੱਲੋਂ ਲਿਵ ਟੁੱਟ ਜਾਂਦੀ ਹੈ। ਮਾਂ ਦੇ ਦੁੱਧ ਨਾਲ ਪਿਆਰ, ਮਾਂ ਪਿਉ ਭੈਣ ਭਰਾ ਨਾਲ ਪਿਆਰ, ਘਰ ਨਾਲ ਪਿਆਰ, ਖਾਣ ਪੀਣ ਨਾਲ ਪਿਆਰ, ਵਿਆਹ ਹੋ ਗਿਆ ਇਸਤਰੀ ਨਾਲ ਪਿਆਰ, ਬੱਚਿਆਂ ਨਾਲ ਪਿਆਰ, ਮਾਇਆ ਨਾਲ ਪਿਆਰ—ਐਸਾ ਕਰਦਾ ਬੰਦਾ ਬੁੱਢਾ ਹੋ ਕੇ ਮਰ ਜਾਂਦਾ ਹੈ।
ਸਾਰੀ ਉਮਰ ਸਰੀਰ ਦਾ ਹੀ ਖਿਆਲ ਕਰਦਾ ਰਿਹਾ, ਆਤਮਾ ਦਾ ਖਿਆਲ ਨਹੀਂ ਕੀਤਾ। ਸਰੀਰ ਵਿੱਚ ਰਹਿੰਦੇ ਹੋਏ, ਪਰਿਵਾਰ ਵਿੱਚ ਰਹਿੰਦੇ ਹੋਏ, ਦੁਨੀਆ ਦੇ ਕੰਮ ਕਾਰ ਕਰਦੇ ਹੋਏ ਆਤਮਿਕ ਜੀਵਨ ਜੀਣਾ ਸੀ। ਦੁਨਿਆਦਾਰੀ ਵਿੱਚ ਰਹਿੰਦੇ ਹੋਏ ਨਿਰਮੋਹ ਹੋਣਾ ਸੀ, ਵਾਹਿਗੁਰੂ ਵਾਹਿਗੁਰੂ ਕਰਨਾ ਸੀ—ਉਹ ਨਹੀਂ ਕੀਤਾ।
ਨਾਨਕ ਮਨਮੁਖ ਅੰਧੁ ਪਿਆਰੁ ] ਬਾਝੁ ਗੁਰੂ ਡੁਬਾ ਸੰਸਾਰੁ ](138)
ਨਾਮ ਜਪਣ ਦਾ ਸਮਾਂ ਖਤਮ ਹੋ ਗਿਆ ਜਦੋਂ ਸਰੀਰ ਛੱਡਣ ਦਾ ਸਮਾਂ ਆ ਗਿਆ। ਸਾਡਾ ਅਸਲੀ ਸੁੱਖਮ ਸਰੀਰ (ਜਿੰਦ) ਨੂੰ ਹੱਥਾਂ ਦੇ ਪੰਜ ਭੂਤਕ ਸਰੀਰ ਵਿੱਚੋਂ ਬਾਹਰ ਕੱਢ ਲਿਆ।
ਵਡਾ ਹੋਆ ਦੁਨੀਦਾਰੁ ਗਲਿ ਸੰਗਲੁ ਘਤਿ ਚਲਾਇਆ ](464)
ਜੀਵ ਦੇ ਗਲ ਵਿੱਚ ਸੰਗਲ ਪਾ ਲਿਆ। ਜਿੰਦ ਨਿਮਾਣੀ ਕੱਢੀ ਗਈ।
ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ ] (1377)
ਨੰਗਾ ਕਰ ਲਿਆ।
ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ ] (471)
ਮੂੰਹ ਕਾਲਾ ਕਰ ਦਿੱਤਾ।
ਥਾਉ ਨ ਪਾਇਨਿ ਕੂੜਿਆਰ ਮੁਹੁ ਕਾਲੈ ਦੋਜਕਿ ਚਾਲਿਆ ] (463)
ਹੁਣ ਸਮਝ ਆਈ ਕਿ ਮੇਰਾ ਸਰੀਰ ਤਾਂ ਓਥੇ ਹੀ ਪਿਆ ਹੈ—ਮੈਂ ਹੋਰ ਸੀ। ਮੈਂ ਇਸ ਸਰੀਰ ਨੂੰ ਨਸ਼ੇ ਪਲਾਉਂਦਾ ਰਿਹਾ, ਸੋਹਣਾ ਬਣਾਉਂਦਾ ਰਿਹਾ—ਇਹ ਤਾਂ ਮਰ ਗਿਆ। ਮੇਰੇ ਸਿਰ ਤੇ ਜਮ ਨੇ ਡੰਡਾ ਮਾਰ ਕੇ ਮੇਰੀ ਆਤਮਾ ਨੂੰ ਬਾਹਰ ਕੱਢ ਲਿਆ।
ਕਹੁ ਕਬੀਰ ਤਬ ਹੀ ਨਰੁ ਜਾਗੈ ] ਜਮ ਕਾ ਡੰਡੁ ਮੂੰਡ ਮਹਿ ਲਾਗੈ ] (870)
ਧਰਮਰਾਜ ਦੇ ਪੇਸ਼ੀ ਹੁੰਦੀ ਹੈ। ਸਜ਼ਾਵਾਂ ਮਿਲਦੀਆਂ ਹਨ, ਨਰਕਾਂ ਦੀ ਸਜ਼ਾ ਦੇ ਕੇ 84 ਲੱਖ ਜੂਨਾਂ ਵਿੱਚ ਪਾ ਦਿੱਤਾ ਜਾਂਦਾ ਹੈ।
ਮਨਮੁਖਾ ਨੋ ਫਿਰਿ ਜਨਮੁ ਹੈ ਨਾਨਕ ਹਰਿ ਭਾਏ ] (450)
ਮਨਮੁਖ ਆਵੈ ਮਨਮੁਖ ਜਾਵੈ ] ਮਨਮੁਖ ਫਿਰਿ ਫਿਰਿ ਚੋਟਾ ਖਾਵੈ ]
ਜਿਤਨੇ ਨਰਕ ਸੇ ਮਨਮੁਖ ਭੋਗੈ ਗੁਰਮੁਖ ਲੇਪੁ ਨ ਮਾਸਾ ਹੇ ](1073)
ਇਹ ਦਿੱਧੀ ਹੈ। ਅਗਲੀ ਦੁਨੀਆ ਬਾਰੇ ਦੱਸਦੀ ਹੈ। ਸਾਡੀ ਜੀਵ ਆਤਮਾ ਨੇ ਵਾਪਸ ਸਚਖੰਡ ਪਹੁੰਚਣਾ ਹੈ। ਗੁਰੂ ਨੇ ਕਿਹਾ ਮੇਰੇ ਪੁੱਤਰ ਸਰੀਰ ਵੱਲੋਂ ਮਰ ਜਾ। ਭਾਵ ਜੀਉਂਦਾ ਜੀਆ ਸਰੀਰ ਵੱਲੋਂ ਨਿਰਮੋਹ ਹੋ ਜਾ।
ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥ (1102)
ਜਿਹੜਾ ਤੇਰਾ ਮਨ ਸਰੀਰ ਦੀਆਂ ਚਾਰ ਬਜਰ ਕੁਰਹਿਟਾਂ ਗੰਦੀਆਂ ਆਦਤਾਂ ਲਈ ਬੈਠਾ ਉਹ ਨਾ ਕਰ। ਤੂੰ ਸਰੀਰ ਨਹੀਂ ਹੈਂ। ਤੂੰ ਜੀਵ ਹੈਂ। ਤੂੰ ਵਾਪਸ ਸਚਖੰਡ ਧਰਮ ਕਮਾ ਕੇ ਜਾਣਾ ਹੈ। ਕਿਉਂਕਿ ਗੁਰੂ ਪਰਮਾਤਮਾ ਹੈ ਅਤੇ ਹਰ ਗੱਲ ਰੱਬ ਦੇ ਕਾਨੂੰਨ ਦੀ ਜਾਣ ਦਾ ਹੈ ਕਿਉਂਕਿ ਉਹ ਦਰਗਹ ਦਾ ਵਕੀਲ ਹੈ।
ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ ॥
ਵਿਛੁੜਿਆ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ ॥ (957)
ਗੁਰੂ ਨੂੰ ਪਤਾ ਸੀ ਮਾਇਆ ਨੇ ਜੀਵ ਨੂੰ ਕੁਰਹਿਟਾਂ ਕਰਵਾਉਣੀਆਂ ਹਨ। ਗੁਰੂ ਨੇ ਕੁਰਹਿਟਾਂ ਬੰਦ ਕਰਵਾ ਦਿੱਤੀਆਂ। ਗੁਰੂ ਨੇ ਸਮਝਾ ਦਿੱਤਾ ਪੁੱਤਰ ਮੇਰੇ ਕੋਲ ਆ ਜਾ।
ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰਿ ਸਮਝਾਇਆ ॥ (676)
ਗੁਰੂ ਨੇ ਸਮਝਾਇਆ ਪੁੱਤਰ ਤੂੰ 84 ਲੱਖ ਦੇ ਘੇਰ ਵਿੱਚ ਸੀ। ਕਦੇ ਕੁੱਤਾ, ਸੂਰ ਆਦਿ ਸੀ।
ਕਈ ਜਨਮ ਭਏ ਕੀਟ ਪਤੰਗਾ ॥
ਕਈ ਜਨਮ ਗਜ ਮੀਨ ਕੁਰੰਗਾ ॥
ਕਈ ਜਨਮ ਪੰਖੀ ਸਰਪ ਹੋਇਓ ॥
ਕਈ ਜਨਮ ਹੈਵਰ ਬ੍ਰਿਖ ਜੋਇਓ ॥
ਮਿਲੁ ਜਗਦੀਸ ਮਿਲਨ ਕੀ ਬਰੀਆ ॥
ਚਿਰੰਕਾਲ ਇਹ ਦੇਹ ਸੰਜਰੀਆ ॥ (176)
ਰੱਬ ਨੂੰ ਤੇਰੇ ਤੇ ਤਰਸ ਆਇਆ ਉਸ ਨੇ ਤੈਨੂੰ ਮਨੁੱਖ ਜਨਮ ਦੇ ਦਿੱਤਾ। ਇਹ ਜਨਮ ਦੁਲਭ ਹੈ ਵੱਡੇ ਭਾਗਾਂ ਨਾਲ ਮਿਲਦਾ ਹੈ। ਬੜੇ ਚਿਰਾਂ ਪਿੱਛੋਂ ਤੈਨੂੰ ਇਹ ਦੇਹ ਮਿਲੀ ਹੈ। ਤੇਰੀ ਰੱਬ ਨੂੰ ਮਿਲਣ ਦੀ ਵਾਰੀ ਹੈ।
ਦੁਲਭ ਦੇਹ ਪਾਈ ਵਡਭਾਗੀ ॥ (188)
ਵਡੈ ਭਾਗਿ ਭੇਟੇ ਗੁਰਦੇਵਾ ॥ (683)
ਤੂੰ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜ ਪਿਆਰਿਆਂ ਕੋਲ ਆ ਗਿਆ। ਪੰਜ ਪਿਆਰਿਆਂ ਨੇ ਅੰਮ੍ਰਿਤ ਨਾਮ ਦੀ ਦਾਤ ਦੇ ਦਿੱਤੀ। ਤੇਰੇ ਸਿਰ ਤੇ ਹੱਥ ਰੱਖ ਕੇ ਕਿਹਾ ਬੋਲ ਵਾਹਿਗੁਰੂ ਬੋਲ ਵਾਹਿਗੁਰੂ।
ਸਮਰਥ ਗੁਰੂ ਸਿਰਿ ਹਥੁ ਧਰਿਆ ॥
ਗੁਰਿ ਕੀਨੀ ਕਿਰਪਾ ਹਰਿ ਨਾਮੁ ਦੀਆ ॥ (1400)
ਵਾਹਿਗੁਰੂ ਗੁਰਮੰਤਰ ਦੇ ਦਿੱਤਾ। ਵਾਹਿਗੁਰੂ ਗੁਰਮੰਤਰ ਹੈ। ਜਪ ਹੁੰਮੇ ਕੋਈ ਵਾਹਿਗੁਰੂ ਵਾਹਿਗੁਰੂ ਕਰੇਗਾ ਤੇਰੀ ਹਉਮੈ ਵੱਡੀ ਹਸਤੀ ਖਤਮ ਹੋ ਜਾਏਗੀ ਅਤੇ ਵਾਪਸ ਸਚਖੰਡ ਚਲਾ ਜਾਏਗਾ।
ਅੰਮ੍ਰਿਤ ਛਕਣਾ ਗੁਰੂ ਨਾਲ ਪ੍ਰੋਮਿਸ ਕਰਨਾ ਹੈ—ਗੁਰੂ ਸਾਹਿਬ ਜੀ ਮੈਂ ਅੱਜ ਤੋਂ ਕੋਈ ਕੁਰਹਿਟ ਨਹੀਂ ਕਰਾਂਗਾ। ਬਾਣੀ ਰਾਹੀਂ ਜੋ ਤੁਸੀਂ ਕਹਿ ਰਹੇ ਹੋ ਮੈਂ ਬਾਣੀ ਦੀ ਵਿਚਾਰ ਕਰਕੇ ਜੀਵਨ ਨਿਰਭਾਹ ਕਰਾਂਗਾ।
ਪੰਜ ਚੋਲੇ ਪਹਿਨ ਕੇ ਪਹਿਲੇ ਜਨਮਾਂ ਦੇ ਸਾਰੇ ਕਰਮ ਨਾਸ ਹੋ ਗਏ। ਪੰਜ ਚੋਲੇ ਨੇੜੇ ਪਾਏ ਪੁੱਤਰ ਤੇਰੀਆਂ ਅੱਖਾਂ ਦਰਸ਼ਨ ਕਰਨ ਨੂੰ ਤਿਆਰ ਹੋ ਗਈਆਂ। ਬੰਦ ਕਰਕੇ ਵਾਹਿਗੁਰੂ ਵਾਹਿਗੁਰੂ ਕਰੇਗਾ ਮੈਂ ਤੈਨੂੰ ਦਰਸ਼ਨ ਦੇਵਾਂਗਾ। ਕਿਉਂਕਿ ਰੱਬ ਸੁਕਸ਼ਮ ਹੈ। ਪੰਜ ਚੋਲੇ ਸਿਰ ਵਿੱਚ (ਦਸਵੇਂ ਦੁਆਰ) ਵਿੱਚ ਪਾਏ।
ਜਿਸ ਕਾ ਗ੍ਰਿਹੁ ਤਿਨਿ ਦੀਆ ਤਾਲਾ ਕੁੰਜੀ ਗੁਰ ਸਉਪਾਈ ॥
ਅਨਿਕ ਉਪਾਵ ਕਰੇ ਨਹੀ ਪਾਵੈ ਬਿਨੁ ਸਤਿਗੁਰ ਸਰਨਾਈ ॥ (205)
ਕੁੰਜੀ ਗੁਰੂ ਨਾਨਕ ਕੋਲ ਹੈ। ਹੋਰ ਕਿਸੇ ਜਤਨ ਨਾਲ ਇਹ ਨਹੀਂ ਖੁੱਲਣਾ। ਭਾਵ ਅੰਮ੍ਰਿਤ ਛਕਣ ਤੋਂ ਬਿਨਾਂ ਨਾ ਜੀਉਂਦੇ ਜੀ ਅਤੇ ਨਾ ਸਰੀਰ ਤਿਆਗਣ ਤੋਂ ਬਾਅਦ ਸਚਖੰਡ ਰੱਬ ਦੇ ਘਰ ਨਹੀਂ ਜਾ ਸਕਦਾ।
ਜਨਮ ਮਰਣ ਦੋਹੁ ਮਹਿ ਨਾਹੀ ਜਨ ਪਰਉਪਕਾਰੀ ਆਏ ॥
ਜੀਆ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਣਿ ਮਿਲਾਏ ॥ (749)
ਵਾਹਿਗੁਰੂ ਨੇ ਨਾਮ ਦੀ ਦਾਤ ਦੇ ਦਿੱਤੀ। ਵਾਹਿਗੁਰੂ ਵਾਹਿਗੁਰੂ ਕਰਦਾ ਕਰ। ਜਿੱਥੋਂ ਤੂੰ ਆਇਆ ਉੱਥੇ ਵਾਪਸ ਸਚਖੰਡ ਵਿੱਚ ਚਲਾ ਜਾਵੇਂਗਾ।
ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁੜਿ ਨ ਹੋਇਗੋ ਫੇਰਾ ॥ (13)
ਅੰਮ੍ਰਿਤ ਛਕਣਾ ਇਸ ਲਈ ਜ਼ਰੂਰੀ ਹੈ ਅਸੀਂ ਆਪਣੀ ਆਤਮਾ ਨੂੰ ਜਗਾ ਲਈਏ, ਅਮਰ ਕਰ ਲਈਏ।
ਅੰਮ੍ਰਿਤੁ ਪੀਵੈ ਅਮਰੁ ਸੋ ਹੋਇ ॥ (287)
ਸਤਿਗੁਰ ਸਰਣੀ ਆਇਆ ਬਾਹੁੜਿ ਨਹੀ ਬਿਨਾਸੁ ॥ (52)
ਗੁਰੂ ਦੀ ਮੁੱਛੀ ਲੈ ਲਈਏ 84 ਲੱਖ ਦੇ ਘੇਰ ਤੋਂ ਬਚ ਜਾਈਏ ਅਤੇ ਵਾਪਸ ਸਚਖੰਡ ਚਲੇ ਜਾਈਏ।
ਜਿਨ ਗੁਰਮੁਖਿ ਨਾਮੁ ਧਿਆਇਆ ਆਏ ਤੇ ਪਰਵਾਣੁ ॥
ਨਾਨਕ ਕੁਲੁ ਉਧਾਰਹਿ ਆਪਣਾ ਦਰਗਹ ਪਾਵਹਿ ਮਾਣੁ ॥ (648)
ਗੁਰਮੁਖ ਮਨੁੱਖ ਜਨਮ ਦੀ ਬਾਜ਼ੀ ਜਿੱਤ ਜਾਂਦਾ ਹੈ ਅਤੇ ਵਾਪਸ ਰੱਬ ਕੋਲ ਚਲਾ ਜਾਂਦਾ ਹੈ।
ਅੰਤਿਮ ਸੂਚਨਾ (Points):
ਇਕ ਰੱਬ ਨੂੰ ਮੰਨੋ (ਨਿਰੰਕਾਰ / ਜਾਗਦੀ ਜੋਤ)।
ਇਕ ਗੁਰੂ—ਸਤਿਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕੋ।
ਖਾਲਸਾ ਅੰਮ੍ਰਿਤਧਾਰੀ ਬਣੋ।
ਪੰਥ ਦੀ ਰਹਿਤ ਮਰਯਾਦਾ ਮੰਨੋ।
ਜਾਣੇ-ਅਣਜਾਣੇ ਵਿਚ ਵੀ ਬਜਰ ਕੁਰਹਿਟ ਨਾ ਕਰੋ।
ਰਹਿਤ ਵਿਚ ਪੱਕੇ ਰਹੋ—ਚਾਹੇ ਸਿਰ ਵੀ ਦੇਣਾ ਪਏ।
ਦਾਸਾਂ ਨੂੰ ਭੁੱਲ-ਚੁੱਕ ਦੀ ਮਾਫ਼ੀ। ਗੁਰਮਤਿ ਅਨੁਸਾਰ ਹੋਰ ਜਾਣਕਾਰੀ ਲਈ ਸੰਪਰਕ ਕਰੋ।
ਅੰਮ੍ਰਿਤ ਛਕਣ ਲਈ ਆਪਣੇ ਨੇੜਲੇ ਗੁਰਦੁਆਰਾ ਸਾਹਿਬ ਨਾਲ ਸੰਪਰਕ ਕਰੋ।